ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਾਕਟਰ ਕਰਨ ਲੱਗੇ ਕਿਸਾਨਾਂ ਦਾ ਮੁਫ਼ਤ ਇਲਾਜ - ਕਿਸਾਨ ਅੰਦੋਲਨ ਦੀ ਹਮਾਇਤ
🎬 Watch Now: Feature Video

ਸੰਗਰੂਰ: ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨ ਠੰਢ ਅਤੇ ਧੁੰਦ ਕਾਰਨ ਹਾਦਸਿਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਜ਼ਖ਼ਮੀਆਂ ਦੇ ਇਲਾਜ ਲਈ ਹੁਣ ਮਲੇਰਕੋਟਲਾ ਦਾ ਇੱਕ ਮਸ਼ਹੂਰ ਨਿੱਜੀ ਹਸਪਤਾਲ ਅੱਗੇ ਆਇਆ ਹੈ। ਗੱਲਬਾਤ ਦੌਰਾਨ ਹਸਪਤਾਲ ਦੇ ਡਾਕਟਰ ਮੁਹੰਮਦ ਅਖਤਰ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਨ ਅਤੇ ਇਸ ਲਈ ਦਿੱਲੀ ਧਰਨੇ ਦੌਰਾਨ ਜ਼ਖ਼ਮੀ ਹਰ ਮਰੀਜ਼ ਦਾ ਮੁਫ਼ਤ ਇਲਾਜ ਕਰ ਰਹੇ ਹਨ। ਸੋਮਵਾਰ ਨੂੰ ਹਸਪਤਾਲ ਵਿੱਚ ਦਿੱਲੀ ਵਿਖੇ ਫੱਟੜ ਹੋਏ ਸੰਗਰੂਰ ਵਾਸੀ ਗੁਰਮੇਲ ਸਿੰਘ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਅਤੇ ਨਾਲ ਹੀ ਮੁਫ਼ਤ ਦਵਾਈ ਬੂਟੀ ਤੋਂ ਲੈ ਕੇ ਹਰ ਇੱਕ ਜ਼ਰੂਰਤ ਦਾ ਸਾਮਾਨ ਵੀ ਹਸਪਤਾਲ ਵੱਲੋਂ ਦਿੱਤਾ ਗਿਆ। ਕਿਸਾਨ ਨੇ ਡਾਕਟਰ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ।