ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਜਾਵਟ ਲਈ ਲਗਾਏ ਜਾ ਰਹੇ ਫੁੱਲ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
🎬 Watch Now: Feature Video
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ 31 ਅਗਸਤ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰੂਦੁਆਰਾ ਪਰਿਸਰ 'ਚ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਿਛਲੀ ਵਾਰ ਵਾਂਗ ਹੀ ਇਸ ਵਾਰ ਵੀ ਏਮਿਲ ਫਾਰਮੇਸੀ ਦੇ ਮਾਲਕ ਕੇਕੇ ਸ਼ਰਮਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਕੋਲਕਾਤਾ ਤੇ ਉੱਤਰ ਪ੍ਰਦੇਸ਼ ਤੋਂ 250 ਦੇ ਕਰੀਬ ਕਾਰੀਗਰ ਪਹੁੰਚ ਚੁੱਕੇ ਹਨ, ਜੋ ਫੁੱਲਾਂ ਦੀ ਸਜਾਵਟ ਦਾ ਕੰਮ 30 ਅਗਸਤ ਰਾਤ ਤਕ ਮੁਕੰਮਲ ਕਰ ਲੈਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲਗਭਗ ਸਵਾ ਕਰੋੜ ਦੀ ਲਾਗਤ ਨਾਲ ਕੋਨਾ-ਕੋਨਾ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਫੁੱਲਾਂ ਦੀ ਸਜਾਵਟ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਅਤੇ ਵਿਦੇਸ਼ਾਂ ਤੋਂ 12 ਟਰੱਕ ਫੁੱਲਾਂ ਦੇ ਮੰਗਵਾਏ ਗਏ ਹਨ।