ਕਿਸਾਨਾਂ ਨੇ ਭਦੌੜ ਵਿਖੇ ਮੋਦੀ ਤੇ ਅੰਬਾਨੀਆਂ ਦੇ ਮੂੰਹ ਕਾਲੇ ਕਰ ਕੇ ਫੂਕੇ ਪੁਤਲੇ
🎬 Watch Now: Feature Video
ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਉੱਤੇ ਅੱਜ ਦਿਨ ਸਨਿਚਰਵਾਰ ਨੂੰ ਕਸਬਾ ਭਦੌੜ ਵਿਖੇ ਬੀਕੇਯੂ ਡਕੌਂਦਾ ਵੱਲੋਂ ਨਰਿੰਦਰ ਮੋਦੀ ,ਅਨਿਲ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ ਪੁਤਲੇ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾਂ ਤੇ ਬਲਾਕ ਜਨਰਲ ਸਕੱਤਰ ਕੁਲਵੰਤ ਸਿੰਘ ਮਾਨ ਦੀ ਅਗਵਾਈ ‘ਚ ਨਰਿੰਦਰ ਮੋਦੀ ,ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦੇ ਪੁਤਲਿਆ ਦੇ ਗਲਾ ‘ਚ ਜੁੱਤੀਆਂ ਦੇ ਹਾਰ ਪਾ ਕੇ ਅਤੇ ਮੂੰਹ ਕਾਲੇ ਕਰ ਕੇ ਪੂਰੇ ਸ਼ਹਿਰ ਵਿੱਚ ਜਲੂਸ ਕੱਢਿਆ ਗਿਆ।