ਪੱਤਰਕਾਰਾਂ 'ਤੇ ਕੀਤੇ ਝੂਠੇ ਮਾਮਲੇ ਬਰਦਾਸ਼ਤ ਨਹੀਂ ਹੋਣਗੇ: ਪੰਜਾਬ ਪ੍ਰੈਸ ਕਲੱਬ - ਕਵਰੇਜ ਕਰ ਰਹੇ ਪੱਤਰਕਾਰਾਂ 'ਤੇ
🎬 Watch Now: Feature Video
ਜਲੰਧਰ: ਕਿਸਾਨੀ ਸੰਘਰਸ਼ ਦੀ ਕਵਰੇਜ ਕਰ ਰਹੇ ਪੱਤਰਕਾਰਾਂ 'ਤੇ ਦਿੱਲੀ ਪੁਲਿਸ ਤੇ ਹੋਰ ਰਾਜਾਂ ਦੀ ਪੁਲਿਸ ਵੱਲੋਂ ਕੀਤੇ ਝੂਠੇ ਮਾਮਲਿਆਂ ਨੂੰ ਲੈ ਕੇ ਪੱਤਰਕਾਰਾਂ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਲੰਧਰ ਵਿੱਚ ਵੀ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਜਰਨਲ ਸਕੱਤਰ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ 'ਤੇ ਵਿਚਾਰ ਵੀ ਕੀਤਾ। ਰੋਸ ਪ੍ਰਗਟ ਕਰਨ ਤੋਂ ਬਾਅਦ ਪ੍ਰੈਸ ਕਲੱਬ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਪੱਤਰਕਾਰਾਂ 'ਤੇ ਹੋਏ ਝੂਠੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰੋ. ਕਮਲੇਸ਼ ਸਿੰਘ ਦੁੱਗਲ ਅਤੇ ਪੰਜਾਬ ਪ੍ਰੈਸ ਕਲੱਬ ਦੇ ਜੁਆਇੰਟ ਸੈਕਟਰੀ ਪਰਮਜੀਤ ਸਿੰਘ ਰੰਗਪੁਰੀ ਤੇ ਹੋਰ ਪੱਤਰਕਾਰਾਂ ਨੇ ਕੇਂਦਰ ਸਰਕਾਰ ਦੇ ਇਸ ਵਤੀਰੇ 'ਤੇ ਦੁੱਖ ਪ੍ਰਗਟ ਕੀਤਾ।