ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚੋਂ 11 ਕੋਰੋਨਾ ਮਾਮਲੇ ਆਏ ਸਾਹਮਣੇ - 11 corona cases found in a private hospital
🎬 Watch Now: Feature Video
ਗੁਰਦਾਸਪੁਰ: ਜ਼ਿਲ੍ਹਾ ਵਿੱਚ ਦਿਨ ਐਤਵਾਰ ਨੂੰ 11 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਖ਼ਾਸ ਗੱਲ ਇਹ ਹੈ ਕਿ ਗੁਰਦਾਸਪੁਰ ਵਿੱਚ ਜੋ 11 ਕੋਰੋਨਾ ਮਾਮਲੇ ਆਏ ਹਨ, ਇਹ ਇੱਕ ਨਿੱਜੀ ਹਸਪਤਾਲ ਦੇ ਨਾਲ ਸਬੰਧਤ ਹਨ। ਨਿੱਜੀ ਹਸਪਤਾਲ ਦੇ ਇੰਚਾਰਜ ਨਵਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ਵੱਲੋਂ 90 ਦੇ ਕਰੀਬ ਕੋਰੋਨਾ ਦੇ ਸੈਂਪਲ ਲਏ ਹਨ। ਜਿਹੜੇ 11 ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ ਕੁੱਝ ਸਟਾਫ਼ ਦੇ ਮੈਂਬਰ ਹਨ ਅਤੇ ਬਾਕੀ ਜੋ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ ਸਨ।