ਦੁਸਹਿਰਾ ਰੇਲ ਹਾਦਸਾ: CGM ਕੋਰਟ 'ਚ 7 ਲੋਕਾਂ ਵਿਰੁੱਧ ਚਲਾਨ ਪੇਸ਼ - amritsar
🎬 Watch Now: Feature Video
ਅੰਮ੍ਰਿਤਸਰ: ਸਾਲ 2018 ਵਿੱਚ ਦੁਸਹਿਰੇ ਵਾਲੇ ਦਿਨ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ। ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪੀੜਤ ਪਰਿਵਾਰ ਨੇ ਇਸ ਮਾਮਲੇ ਸਬੰਧੀ ਇਨਸਾਫ਼ ਨਾ ਮਿਲਣ ਦੇ ਵਿਰੋਧ ਵਿੱਚ ਕੈਂਡਲ ਮਾਰਚ ਵੀ ਕੱਢਿਆ ਸੀ। ਉਨ੍ਹਾਂ ਦੇ ਦੋਸ਼ ਹਨ ਕਿ ਸਰਕਾਰ ਮੁੱਖ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਮਦਦ ਕਰ ਰਹੀ ਹੈ। ਹੁਣ 7 ਲੋਕਾਂ ਵਿਰੁੱਧ ਸੀ.ਜੀ.ਐੱਮ ਕੋਰਟ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਜਿਸ ਵਿੱਚ 7 ਲੋਕਾਂ ਦੇ ਨਾਂਅ ਹਨ। ਇਸ ਵਿੱਚ ਸੌਰਵ ਮੈਦਾਨ ਉਰਫ਼ ਮਿੱਠੂ ਮੈਦਾਨ, ਰਾਹੁਲ ਕਲਿਆਣੀ , ਦੀਪਕ ਕੁਮਾਰ , ਕਰਨ ਭੰਡਾਰੀ , ਕਾਬਲ ਸਿੰਘ ਦੀਪਕ ਗੁਪਤਾ ਭੁਪਿੰਦਰ ਸਿੰਘ ਸ਼ਾਮਲ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਕਾਰਵਾਈ ਨਾਲ ਉਨ੍ਹਾਂ ਦੀ ਇਨਸਾਫ਼ ਦੇ ਪ੍ਰਤੀ ਇੱਕ ਆਸ ਬੱਝੀ ਹੈ।