ਹਫ਼ਤਾਵਾਰੀ ਲੌਕਡਾਊਨ ਮੌਕੇ ਪਿਸਤੌਲ ਦੀ ਨੋਕ 'ਤੇ ਸੋਨਾ ਲੈ ਕੇ ਲੁਟੇਰੇ ਹੋਏ ਫ਼ਰਾਰ - moga gold robbery
🎬 Watch Now: Feature Video
ਮੋਗਾ: ਐਤਵਾਰ ਵਾਲੇ ਦਿਨ ਹਫ਼ਤਾਵਾਰੀ ਲੌਕਡਾਊਨ ਦਾ ਫ਼ਾਇਦਾ ਉਠਾਉਂਦੇ ਹੋਏ ਲੁਟੇਰਿਆਂ ਵੱਲੋਂ ਇੱਕ ਦੁਕਾਨ ਉੱਤੇ ਕੰਮ ਕਰ ਰਹੇ ਸੋਨੇ ਦੇ 3 ਕਾਰੀਗਰਾਂ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ 8-9 ਤੋਲੇ ਸੋਨਾ ਪਿਸਤੌਲ ਦੀ ਨੋਕ ਉੱਤੇ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਮੁੱਖ ਅਫ਼ਸਰ ਥਾਣਾ ਸਿਟੀ ਸਾਊਥ ਸੰਦੀਪ ਸਿੰਘ ਨੇ ਦੱਸਿਆ ਕਿ 3 ਲੋਕ ਮੂੰਹ ਬੰਨ੍ਹ ਕੇ ਆਏ ਅਤੇ ਪਿਸਤੌਲ ਦੀ ਨੋਕ ਉੱਤੇ 8-9 ਤੋਲੇ ਸੋਨਾ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ ਅਤੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਕਾਰੀਗਰਾਂ ਨੂੰ ਥਾਣੇ ਲਿਆ ਕੇ ਪੁੱਛਗਿਛ ਕੀਤੀ ਜਾ ਰਹੀ ਹੈ।