ਡਾਕਟਰਾਂ ਦੀ ਹੜ੍ਹਤਾਲ, ਮਰੀਜ਼ ਹੋਏ ਖਜ਼ਲ-ਖੁਆਰ - ਮਰੀਜ਼ ਹੋਏ ਖਜ਼ਲ-ਖੁਆਰ
🎬 Watch Now: Feature Video
ਲੁਧਿਆਣਾ :ਪੰਜਾਬ ਸਰਕਾਰ ਦੇ ਵੱਲੋਂ ਲਾਗੂ ਛੇਵੇਂ ਪੇਅ ਕਮੀਸ਼ਨ ਤੋਂ ਨਾਰਾਜ ਸਿਵਲ ਹਸਪਤਾਲ ਖੰਨਾ ਦੇ ਡਾਕਟਰਾਂ ਵਲੋਂ ਹੜਤਾਲ ਕਰ ਦਿੱਤੀ ਗਈ। ਇਸ ਦੌਰਾਨ ਇਲਾਜ ਲਈ ਹਸਪਤਾਲ ਪੁੱਜੇ ਮਰੀਜ਼ਾਂ ਨੂੰ ਖਜ਼ਲ-ਖੁਆਰ ਹੋਣਾ ਪਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ 'ਚ ਉਨ੍ਹਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਕੰਮ ਕੀਤਾ ਹੈ ਅਤੇ ਬਦਲੇ 'ਚ ਪੰਜਾਬ ਸਰਕਾਰ ਨੇ ਇਨਾਮ ਦੇਣ ਦੀ ਬਜਾਏ ਸਾਡੀ ਤਨਖਾਹ ਘੱਟ ਕਰ ਦਿੱਤੀ। ਇਸ ਸਬੰਧ ਵਿੱਚ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਇਕ ਮੰਗ ਪੱਤਰ ਵੀ ਸੌਪਿਆ ਗਿਆ। ਡਾਕਟਰਾਂ ਨੇ ਕਿਹਾ ਮਰੀਜ਼ਾਂ ਲਈ ਕੋਵਿਡ, ਐਮਰਜੈਂਸੀ ਦੀਆਂ ਸੇਵਾਵਾਂ ਜਾਰੀ ਹਨ। ਉਹ ਮਹਿਜ਼ ਆਪਣੀ ਹੱਕੀ ਮੰਗਾਂ ਲਈ ਹੜ੍ਹਤਾਲ ਕਰ ਰਹੇ ਹਨ।