ਢੀਂਡਸਾ ਨੇ ਜੰਤਰ ਮੰਤਰ 'ਚ ਵਿਧਾਇਕਾਂ ਦੇ ਧਰਨੇ ਨੂੰ ਦੱਸਿਆ ਡਰਾਮਾ - Dhindsa described the MLAs' dharna
🎬 Watch Now: Feature Video
ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੱਖ ਵੱਖ ਮੁੱਦਿਆਂ 'ਤੇ ਤਿੱਖੇ ਬਿਆਨ ਦਿੱਤੇ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਜਿਸ ਤਰ੍ਹਾਂ ਕਿਸਾਨਾਂ ਨੂੰ ਅਣਸੁਣਿਆਂ ਕਰ ਰਹੀ ਹੈ, ਉਸ ਹਿਸਾਬ ਨਾਲ ਇਨ੍ਹਾਂ ਅਗਲੀ ਚੋਣਾਂ 'ਚ 5 ਸੀਟਾਂ ਨਹੀਂ ਜੁੜਨੀਆਂ। ਉਨ੍ਹਾਂ ਨੇ ਸੂਬਾ ਸਰਕਾਰ ਦੇ ਵਿਧਾਇਕਾਂ ਦਾ ਜੰਤਰ ਮੰਤਰ ਵਿਖੇ ਧਰਨੇ ਨੂੰ ਡਰਾਮਾ ਕਰਾਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ 'ਚ ਰਾਜਨੀਤੀ ਪਾਰਟੀਆਂ ਨੂੰ ਲੈ ਕੇ ਨਿਰਾਸ਼ਾ ਹੈ ਤਾਂ ਹੀ ਉਹ ਕਿਸੇ ਰਾਜਨੀਤੀਕ ਪਾਰਟੀ ਨੂੰ ਇਸ ਸੰਘਰਸ਼ ਦਾ ਹਿੱਸਾ ਨਹੀਂ ਬਨਣ ਦੇ ਰਹੇ। ਕਿਸਾਨਾਂ ਦਾ ਡਰ ਸਹੀ ਹੈ ਕਿ ਰਾਜਨੀਤੀ ਪਾਰਟੀਆਂ ਇਸ ਸੰਘਰਸ਼ ਨੂੰ ਆਪਣੇ ਹਿੱਤਾਂ ਲਈ ਨਾ ਵਰਤਣ।