ਸ਼ਰਦ ਨਰਾਤੇ 2021: ਪਹਿਲੇ ਨਰਾਤੇ 'ਤੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
🎬 Watch Now: Feature Video
ਜਲੰਧਰ: ਅੱਜ ਦੇਸ਼ ਭਰ 'ਚ ਸ਼ਰਦ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਨਰਾਤਿਆਂ ਦੇ 9 ਦਿਨਾਂ 'ਚ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਰਾਤੇ ਦੇ ਪਹਿਲੇ ਦਿਨ ਜਲੰਧਰ 'ਚ ਸਥਿਤ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਰੌਣਕਾਂ ਵੇਖਣ ਨੂੰ ਮਿਲੀ। ਵੱਡੀ ਗਿਣਤੀ 'ਚ ਸ਼ਰਧਾਲੂ ਇਥੇ ਮਾਤਾ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਨ ਪੁੱਜੇ। ਇਥੋਂ ਦੇ ਪੰਡਤ ਰਾਕੇਸ਼ ਸ਼ਰਮਾ ਨੇ ਨਰਾਤਿਆਂ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਨਰਾਤਿਆਂ ਦਾ ਇਹ ਤਿਉਹਾਰ 7 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਚੱਲੇਗਾ ਤੇ ਨਵਮੀ ਦੇੇ ਦਿਨ ਕੰਨਿਆ ਪੂਜਨ ਨਾਲ ਸਮਾਪਤ ਹੋਵੇਗਾ। 15 ਤਰੀਕ ਯਾਨੀ ਨਰਾਤੇ ਦੇ 10 ਵੇਂ ਦਿਨ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਮੰਦਰ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।