ਵਰ੍ਹਦੇ ਮੀਂਹ 'ਚ ਮੰਗ ਪੱਤਰ ਨਾ ਫੜਨ 'ਤੇ ਡੀਸੀ ਦਫ਼ਤਰ ਅੱਗੇ ਆਸ਼ਾ ਵਰਕਰਾਂ ਦਾ ਪ੍ਰਦਰਸ਼ਨ - ਡੀਸੀ ਦਫ਼ਤਰ
🎬 Watch Now: Feature Video
ਬਰਨਾਲਾ: ਕਈ ਜ਼ਿਲ੍ਹਿਆਂ ਦੀਆਂ ਆਸ਼ਾ ਵਰਕਰਾਂ ਵੱਲੋਂ ਬਰਨਾਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਤੇਜ਼ ਮੀਂਹ ਸ਼ੁਰੂ ਹੋ ਗਿਆ ਪਰ ਕਿਸੇ ਵੀ ਅਧਿਕਾਰੀ ਵੱਲੋਂ ਮੰਗ ਪੱਤਰ ਨਾ ਫੜੇ ਜਾਣ ਤੇ ਰੋਸ ਵਿੱਚ ਆਸਾ ਵਰਕਰਾਂ ਵੱਲੋਂ ਡੀਸੀ ਬਰਨਾਲਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਦੀਆਂ ਮੰਗਾਂ ਇਹ ਹਨ ਕਿ ਹਰਿਆਣਾ ਪੈਟਰਨ ਦੀ ਤਰਜ਼ 'ਤੇ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ। ਹਰਿਆਣਾ ਵਿੱਚ ਜਿਵੇਂ 4000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਉਵੇਂ ਪੰਜਾਬ ਸਰਕਾਰ ਉਹਨਾਂ ਨੂੰ 4000 ਤਨਖਾਹ ਅਤੇ ਮਾਣਭੱਤਾ ਦੇਵੇ। ਇਹਨਾਂ ਮੰਗਾਂ ਨੂੰ ਲੈ ਕੇ ਉਹ ਅੱਜ ਡੀਸੀ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਸਨ। ਉਹਨਾਂ ਦੋਸ਼ ਲਗਾਇਆ ਕਿ ਪ੍ਰਦਰਸ਼ਨ ਦੌਰਾਨ ਉਹਨਾਂ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਵੀ ਧੱਕੇਸ਼ਾਹੀ ਕੀਤੀ ਗਈ ਹੈ।