ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਕੀਤੀ ਖੁਦਕੁਸ਼ੀ - Economic
🎬 Watch Now: Feature Video
ਮਾਨਸਾ:ਪਿੰਡ ਬੁਰਜ ਢਿੱਲਵਾਂ ਦੇ ਇਕ ਦਲਿਤ ਮਜ਼ਦੂਰ ਵੱਲੋਂ ਆਰਥਿਕ (Economic) ਤੰਗੀ ਦੇ ਕਾਰਨ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਪਰਿਵਾਰ ਮੁਤਾਬਿਕ ਮ੍ਰਿਤਕ ਵਿਅਕਤੀ ਪ੍ਰਾਈਵੇਟ ਬੈਂਕ (Private bank) ਦਾ ਕਰਜ਼ਦਾਰ ਸੀ। ਜਿਸ ਦੇ ਕਾਰਨ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਦੇ ਲਈ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਜੰਟਾ ਸਿੰਘ (33 ) ਵਾਸੀ ਬੁਰਜ ਢਿੱਲਵਾਂ ਪ੍ਰਾਈਵੇਟ ਬੈਂਕ ਦਾ ਕਰਜ਼ਦਾਰ ਸੀ ਅਤੇ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਕੋਈ ਕੰਮਕਾਰ ਨਾ ਹੋਣ ਕਾਰਨ ਪ੍ਰਾਈਵੇਟ ਬੈਂਕ ਦਾ ਕਰਜ਼ ਨਹੀਂ ਦੇ ਸਕਿਆ। ਜਿਸ ਕਾਰਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ।