ਕੋਵਿਡ-19: ਘੁਮਿਆਰਾਂ ਦਾ ਕੰਮਕਾਜ ਹੋਇਆ ਠੱਪ, ਖਾਣੇ ਦੇ ਪਏ ਲਾਲੇ - Chandigarh news in punjabi
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਹਰ ਕੋਈ ਪ੍ਰੇਸ਼ਾਨ ਚੱਲ ਰਿਹਾ ਹੈ, ਕਿਉਂਕਿ ਲੋਕਾਂ ਦਾ ਕੰਮ ਬੰਦ ਹੋ ਗਿਆ ਹੈ। ਇਸ ਦੌਰਾਨ ਮੰਦੀ ਦੀ ਮਾਰ ਝੱਲ ਰਹੇ ਘੁਮਿਆਰਾਂ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ। ਘੁਮਿਆਰਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਹੈ। ਹੁਣ ਸ਼ਹਿਰ ਤੋਂ ਕੋਈ ਵੀ ਦੁਕਾਨਦਾਰ ਖਰੀਦਦਾਰੀ ਕਰਨ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਬਚਤ ਖਾਤੇ 'ਚੋਂ ਪੈਸੇ ਖਰਚ ਕਰਨੇ ਪੈ ਰਹੇ ਹਨ। ਘੁਮਿਆਰਾਂ ਨੇ ਦੱਸਿਆ ਕਿ ਇਸ ਮੌਸਮ 'ਚ ਉਨ੍ਹਾਂ ਦੇ ਬਣਾਏ ਗਮਲਿਆਂ ਦੀ ਵਿਕਰੀ ਹੁੰਦੀ ਸੀ ਪਰ ਕੋਰੋਨਾ ਕਾਰਨ ਉਨ੍ਹਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਘੁਮਿਆਰਾਂ ਮੁਤਾਬਕ ਸਰਕਾਰ ਲੋਕਾਂ ਨੂੰ ਕਣਕ ਵੰਡ ਰਹੀ ਹੈ ਪਰ ਜੇ ਆਟੇ ਦੀ ਚੱਕੀ ਹੀ ਬੰਦ ਰਹੇਗੀ ਤਾਂ ਉਹ ਕਣਕ ਲੈ ਕੇ ਕੀ ਕਰਨਗੇ। ਉਨ੍ਹਾਂ ਕਿਹਾ ਕਿ ਜੇ ਲੌਕਡਾਊਨ ਇੰਝ ਹੀ ਹੋਰ ਅੱਗੇ ਵਧਦਾ ਗਿਆ ਤਾਂ ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ।