ਫ਼ਤਹਿਗੜ੍ਹ 'ਚ ਹੋਲੀ ਦੇ ਰੰਗਾਂ 'ਤੇ ਪਿਆ ਕੋਰੋਨਾ ਦਾ ਅਸਰ
🎬 Watch Now: Feature Video
ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਕੋਰੋਨਾ ਦੇ ਵਧ ਰਹੇ ਮਾਮਲਿਆਂ ਦਾ ਅਸਰ ਤਿਉਹਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹੋਲੀ ਦੇ ਤਿਉਹਾਰ ਮੌਕੇ ਕੋਰੋਨਾ ਕਾਰਨ ਲੋਕ ਰੰਗ ਖ੍ਰੀਦਣ ਦੇ ਲਈ ਬਹੁਤ ਘੱਟ ਹੀ ਆ ਰਹੇ ਹਨ। ਦੁਕਾਨ ਮਾਲਕ ਰਾਕੇਸ਼ ਸੂਦ ਦਾ ਕਹਿਣਾ ਸੀ ਕਿ ਕੋਰੋਨਾ ਕਾਰਨ ਜਿਥੇ ਪਹਿਲਾਂ ਹੀ ਕਾਰੋਬਾਰ 'ਤੇ ਪ੍ਰਭਾਵ ਪਿਆ ਹੈ ਉਥੇ ਹੀ ਤਿਉਹਾਰ 'ਤੇ ਵੀ ਅਸਰ ਪੈ ਰਿਹਾ ਹੈ। ਕਿਉਂਕਿ ਲੋਕ ਕੋਰੋਨਾ ਦੇ ਡਰ ਤੋਂ ਹੋਲੀ ਤਿਉਹਾਰ ਘੱਟ ਹੀ ਮਨਾ ਰਹੇ ਹਨ। ਦੁਕਾਨਾਂ 'ਤੇ ਗਾਹਕ 25 ਤੋਂ 30 ਪ੍ਰਤੀਸ਼ਤ ਹੀ ਰਹਿ ਗਿਆ ਹੈ।