ਠੇਕਾ ਮੁਲਾਜ਼ਮਾਂ ਦੇ ਧਰਨੇ ‘ਚ ਫਸੀ ਵਿਆਹ ਵਾਲੀ ਕਾਰਨ - ਵਿਆਹ
🎬 Watch Now: Feature Video
ਅੰਮ੍ਰਿਤਸਰ: ਠੇਕਾ ਮੁਲਾਜ਼ਮਾਂ (Contract Employees) ਵੱਲੋਂ ਬਿਆਸ ਦਰਿਆ ਪੁੱਲ ਨੇੜੇ ਹਾਈਵੇਅ (Highway) ਨੂੰ ਜਾਮ ਕਰਕੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਠੇਕਾ ਮੁਲਾਜ਼ਮਾਂ (Contract Employees) ਵੱਲੋਂ ਇਸ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ। ਮੁਲਾਜ਼ਮਾਂ (Contract Employees) ਦੇ ਇਸ ਪ੍ਰਦਰਸ਼ਨ ਕਰਕੇ ਰਾਹਗੀਰਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨ ਵਿੱਚ ਫਸੇ ਵਿਆਹ ਵਾਲੇ ਲਾੜੇ ਰਾਜਨ ਸਿੰਘ ਨੇ ਦੱਸਿਆ ਕਿ ਉਹ ਜਲੰਧਰ (Jalandhar) ਤੋਂ ਆਇਆ ਹੈ ਅਤੇ ਇਹ ਤਰਨਤਾਰਨ (Tarn Taran) ਜਾਣਾ ਹੈ, ਪਰ ਜਾਮ ਹੋਣ ਕਰਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।