'ਡੰਪਿੰਗ ਗਰਾਊਂਡ ਦੇ ਕੋਲ ਮਰੇ ਹੋਏ ਪਸ਼ੂਆਂ ਨੂੰ ਸਾੜਨ ਦਾ ਪਲਾਂਟ ਨਹੀਂ ਲਾਉਣ ਦੇਵਾਂਗੇ' - chandigarh Congress protest
🎬 Watch Now: Feature Video
ਚੰਡੀਗੜ੍ਹ: ਡੱਡੂ ਮਾਜਰਾ ਵਿੱਚ ਮਰੇ ਹੋਏ ਪਸ਼ੂਆਂ ਨੂੰ ਜਲਾਉਣ ਦਾ ਪਲਾਂਟ ਲਗਾਉਣ ਦੇ ਵਿਰੋਧ ਵਿੱਚ ਚੰਡੀਗੜ੍ਹ ਵਿੱਚ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਇੱਥੇ ਮਰੇ ਹੋਏ ਪਸ਼ੂਆਂ ਦਾ ਪਲਾਂਟ ਨਹੀ ਲਗਾਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਇਹ ਪਲਾਂਟ ਲਗਾਉਣ ਨਾਲ ਇੱਥੇ ਆਸ-ਪਾਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪੂਰਾ ਨਹੀਂ ਹੋਣ ਦੇਣਗੇ।