ਕਾਂਗਰਸੀ ਲਿਡਰ ਦੀ ਹੜ੍ਹ ਪੀੜ੍ਹਿਤ ਨਾਲ ਬਹਿਸ, ਵੀਡੀਓ ਵਾਇਰਲ - ਕਾਂਗਰਸੀ ਲਿਡਰ
🎬 Watch Now: Feature Video
ਰੋਪੜ ਦੇ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦਾ ਇੱਕ ਵਾਰ ਫਿਰ ਵੀਡੀਓ ਸਾਹਮਣੇ ਆਇਆ ਹੈ। ਇਸ ਵਾਇਰਲ ਵੀਡੀਓ ਵਿੱਚ ਕਾਂਗਰਸੀ ਪ੍ਰਧਾਨ ਬਹਿਸ ਕਰਦੇ ਹੋਏ ਨਜਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ ਸਿਹਤ ਮੰਤਰੀ ਤੇ ਕਾਂਗਰਸੀ ਵਰਕਰ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਉਣ ਗਏ ਸਨ। ਇਸ ਦੌਰਾਣ ਲੋਕਾਂ ਵੱਲੋਂ ਸਰਕਾਰ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਰਾਹਤ ਸਮੱਗਰੀ ਤੇ ਮੈਡੀਕਲ ਕੈਂਪ ਨਹੀਂ ਚਾਹੀਦੇ, ਸਗੋਂ ਉਨ੍ਹਾਂ ਦੇ ਪਿੰਡ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਅਜਿਹੀ ਆਪਦਾ ਆਵੇ ਹੀ ਨਾ। ਪਰ ਇਸ ਦੌਰਾਣ ਰੋਪੜ ਦੇ ਕਾਂਗਰਸੀ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਭੜਕ ਗਿਆ ਤੇ ਵੀਡੀਓ ਵਿੱਚ ਮੌਜੂਦ ਬੰਦੇ ਨਾਲ ਬਹਿਸ ਕਰਨ ਲਗਾ। ਇਹ ਬਹਿਸ ਇਨ੍ਹੀ ਵੱਧ ਗਈ ਕਿ ਪੁਲਿਸ ਨੂੰ ਇਸ ਨੂੰ ਕਾਬੂ ਵਿੱਚ ਲੈਣਾ ਪੈ ਗਿਆ।
ਨੋਟ: ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।