ਕਾਂਗਰਸੀ ਕੌਂਸਲਰ ਦੇ ਵਰਕਰ ਅਤੇ ਆਪ ਵਰਕਰ ਹੋਏ ਹੱਥੋਪਾਈ - ਧਮਕਾਇਆ ਜਾ ਰਿਹਾ
🎬 Watch Now: Feature Video
ਅੰਮ੍ਰਿਤਸਰ: ਕਾਂਗਰਸੀ ਕੌਂਸਲਰ ਦੇ ਵਰਕਰਾਂ ਅਤੇ ਆਪ ਵਰਕਰਾਂ 'ਚ ਹੱਥੋਪਾਈ ਹੋ ਗਈ। ਜਿਸ 'ਚ ਕਾਂਗਰਸੀ ਵਰਕਰਾਂ 'ਤੇ ਇਲਜ਼ਾਮ ਲਗਾਉਂਦੇ ਆਪ ਵਰਕਰਾਂ ਦਾ ਕਹਿਣਾ ਕਿ ਕੌਂਸਲਰ ਵਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਕੌਂਸਲਰ ਵਲੋਂ ਝੂਠੇ ਪਰਚੇ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਕਾਂਗਰਸੀ ਅਤੇ ਆਪ ਵਰਕਰਾਂ 'ਚ ਚੱਲ ਰਹੀ ਲੜਾਈ ਨੂੰ ਸਥਾਨਕ ਲੋਕਾਂ ਵਲੋਂ ਦਖ਼ਲ ਦੇ ਕੇ ਉਨ੍ਹਾਂ ਨੂੰ ਛਡਵਾਇਆ ਗਿਆ। ਇਸ 'ਚ ਕਾਂਗਰਸੀ ਕੌਂਸਲਰ ਵਲੋਂ ਹੁਣ ਤੱਕ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।