ਕਾਂਗਰਸ ਨੇ ਆਪਣੀ ਹਾਰ ਨੂੰ ਵੇਖਦਿਆਂ, ਬੌਖਲਾਹਟ ’ਚ ਜਾਅਲੀ ਵੋਟਾਂ ਪਵਾਈਆਂ: ਵਲਟੋਹਾ - ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸੀ ਵਿਧਾਇਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10645753-446-10645753-1613462640443.jpg)
ਤਰਨਤਾਰਨ: ਭਿੱਖੀਵਿੰਡ ਵਿਖੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਗੁੰਡਾਗਰਦੀ ਸੰਬੰਧੀ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਹੰਗਾਮੀ ਕਾਨਫ਼ਰੰਸ ’ਚ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ’ਤੇ ਜੰਮ ਕੇ ਨਿਸ਼ਾਨ ਸਾਧੇ ਗਏ। ਗੌਰਤਲੱਬ ਹੈ ਕਿ ਵੋਟਾਂ ਵੇਲੇ ਹੋਈ ਗੁੰਡਾਗਰਦੀ ਦੇ ਚਲਦਿਆਂ ਸਮੂਹ ਭਿੱਖੀਵਿੰਡ ਦੇ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਬਾਜ਼ਾਰ ਬਾਰਾਂ ਵਜੇ ਤੱਕ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਗਿਆ।