ਫਿਲੌਰ ਕਿਲ੍ਹਾ ਰੋਡ ਦੀ ਹਾਲਤ ਖਸਤਾ, ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ - Phillaur Fort Road
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਕਿਲ੍ਹਾ ਰੋਡ ਦੀ ਹਲਾਤ ਖਸਤਾ ਹੋਈ ਪਈ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਕੌਂਸਲਰ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਇਸ ਸੜਕ ਦੇ ਜਗ੍ਹਾ-ਜਗ੍ਹਾ ਉੱਤੇ ਟੋਏ ਪਏ ਹੋਏ ਹਨ ਤੇ ਇਸ ਸੜਕ ਉੱਤੇ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਕਈ ਵਾਰ ਇਸ ਰੋਡ ਦੀ ਖ਼ਸਤਾ ਹਾਲਤ ਦੀ ਸ਼ਿਕਾਇਤ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਇਸ ਦੀ ਸਾਰ ਲੈਣ ਲਈ ਨਹੀਂ ਆ ਰਿਹਾ।