ਦੇਖੋ, ਤੂੜੀ ਵਾਲੇ ਕਮਰੇ 'ਚ ਹੰਦਾ ਸੀ ਇਹ ਕੰਮ, ਪੁਲਿਸ ਨੇ ਚੱਕ ਲਏ ਬੰਦੇ
🎬 Watch Now: Feature Video
ਹੁਸ਼ਿਆਰਪੁਰ: ਚੱਬੇਵਾਲ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਮੁਖ਼ੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਕੁਮਾਰ ਪੁੱਤਰ ਲੈਂਬਰ ਸਿੰਘ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਦੀ ਲੈ ਕੇ ਆਇਆ ਹੈ। ਉਨ੍ਹਾਂ ਤੁੰਰਤ ਉਸ ਦੇ ਘਰ ਛਾਪੇਮਾਰੀ ਕੀਤੀ ਤਾਂ ਤੂੜੀ ਵਾਲੇ ਕਮਰੇ ਵਿੱਚ, ਪਲਾਸਟਿਕ ਦੇ ਬੋਰਿਆਂ ਵਿਚ ਭਰ ਕੇ ਦੱਬੇ ਹੋਏ ਚੂਰਾ ਪੋਸਤ ਦੇ ਦੋ ਕੁਇੰਟਲ ਦੇ ਅਲੱਗ ਅਲੱਗ ਥੈਲੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।