ਸਰਕਾਰੀ ਸਹੂਲਤਾਂ ਘਰ ਘੜ ਪਹੁੰਚਾਉਣ ਮੁਹਿੰਮ ਤਹਿਤ ਲਗਾਇਆ ਗਿਆ ਕੈਂਪ - ਬਿਜਲੀ ਬਿੱਲ ਮੁਆਫ਼ੀ ਫਾਰਮ
🎬 Watch Now: Feature Video
ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਚਲਾਈ ਹੋਈ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਤਰਨ ਤਾਰਨ ਵਿਖੇ ਹਲਕਾ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਇੱਕ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁਫ਼ਤ ਪੰਜ ਮਰਲੇ ਜਗ੍ਹਾ, ਬਿਜਲੀ ਬਿੱਲ ਮੁਆਫ਼ੀ ਫਾਰਮ, ਵੋਟਰ ਫਾਰਮ, ਟ੍ਰਾਈਸਾਈਕਲ ਫਾਰਮ ਅਤੇ ਹੋਰ ਕਈ ਸਹੂਲਤਾਂ ਦੇ ਫਾਰਮ ਭਰਵਾਏ ਗਏ। ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਸੰਦੀਪ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਸਹੂਲਤਾਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਕੈਂਪ ਲਗਾਇਆ ਗਿਆ ਹੈ ਅਤੇ ਇਸ ਕੈਪ ਜ਼ਰੀਏ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ।