C.C.T.V : ਦੇਖੋ ਮਾਸੂਮ ਜਿਹੇ ਜਾਨਵਰ 'ਤੇ ਜ਼ੁਲਮ - ਮੰਦਬੁੱਧੀ ਵਿਅਕਤੀ
🎬 Watch Now: Feature Video
ਫਿਰੋਜ਼ਪੁਰ : ਫਿਰੋਜਪੁਰ ਛਾਉਣੀ ਦੇ ਇਕ ਚਿਕਨ ਕਾਰਨਰ ਵਿਖੇ ਇਕ ਵਿਅਕਤੀ ਵੱਲੋਂ ਇਕ ਕਤੂਰੇ ਨੂੰ ਬਲਦੇ ਤੰਦੂਰ 'ਚ ਸੁੱਟ ਦਿੱਤਾ ਗਿਆ। ਸੀ.ਸੀ.ਟੀ.ਵੀ ਫੁਟੇਜ ਦੇਖਣ 'ਤੇ ਪਤਾ ਲੱਗਿਆ ਕਿ ਰਾਤ ਸਮੇਂ ਜਦ ਚਿਕਨ ਕਾਰਨਰ ਬੰਦ ਹੋ ਜਾਣ ਤੋਂ ਬਾਅਦ ਵੀ ਤੰਦੂਰ ਮੱਚ ਰਿਹਾ ਸੀ ਤਾਂ ਇਕ ਵਿਅਕਤੀ ਵੱਲੋਂ ਇੱਕ ਕਤੂਰੇ ਨੂੰ ਤੰਦੂਰ ਵਿੱਚ ਸੁੱਟ ਦਿੱਤਾ ਗਿਆ। ਦੁਕਾਨ ਮਾਲਿਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਚਿਕਨ ਕਾਰਨਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ 3 ਵਜੇ ਇਕ ਮੰਦਬੁੱਧੀ ਵਿਅਕਤੀ ਵੱਲੋਂ ਤੰਦੂਰ 'ਚ ਇਕ ਕਤੂਰੇ ਨੂੰ ਸਿੱਟ ਦਿੱਤਾ ਗਿਆ। ਜਦ ਸਵੇਰ ਵੇਲੇ ਉਹ ਦੁਕਾਨ 'ਤੇ ਆਏ ਤਾਂ ਦੁਕਾਨ 'ਤੇ ਕੰਮ ਕਰਦੇ ਲੜਕੇ ਨੇ ਆ ਕੇ ਦੱਸਿਆ ਕਿ ਤੰਦੂਰ 'ਚ ਕੋਈ ਚੀਜ਼ ਪਈ ਹੈ। ਵੇਖਣ 'ਤੇ ਪਤਾ ਚਲਿਆ ਕਿ ਇਕ ਕਤੂਰਾ ਤੰਦੂਰ 'ਚ ਮਰਿਆ ਪਿਆ ਸੀ ਜੋ ਪੁਰੀ ਤਰਾਂ ਸੜ ਚੁੱਕਾ ਸੀ।