ਕੋਰੋਨਾ ਦੇ ਚਲਦੇ ਵੀ ਨਹੀਂ ਥੰਮ ਰਹੀਆਂ ਸੜਕ ਦੁਰਘਟਨਾਵਾਂ - Chunmun Chowk accident
🎬 Watch Now: Feature Video
ਜਲੰਧਰ: ਕੋਰੋਨਾ ਦੇ ਕਹਿਰ ਵਿਚਾਲੇ ਬੇਹੱਦ ਸਖ਼ਤੀ ਤੋਂ ਬਾਅਦ ਸਰਕਾਰ ਨੇ ਆਵਾਜਾਈ ਵਾਸਤੇ ਗੱਡੀਆਂ ਚਲਾਉਣ ਦੀ ਛੋਟ ਦੇ ਦਿੱਤੀ ਹੈ। ਇਸ ਦੌਰਾਨ ਲੋਕ ਅੰਨ੍ਹੇਵਾਹ ਗੱਡੀਆਂ ਚਲਾ ਕੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਅਜਿਹਾ ਹੀ ਇੱਕ ਹਾਦਸਾ ਜਲੰਧਰ ਦੇ ਚੁਨਮੁਨ ਚੌਕ ਵਿਖੇ ਹੋਇਆ ਜਿੱਥੇ ਮਾਡਲ ਟਾਊਨ ਵੱਲੋਂ ਆ ਰਹੀ ਇੱਕ ਕਾਰ ਨੇ ਮੇਨ ਰੋਡ ਉੱਤੇ ਜਾ ਰਹੀ ਬੱਸ ਵਿੱਚ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਟੱਕਰ ਵਿਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੱਸ ਚਾਲਕ ਦਾ ਕਹਿਣਾ ਹੈ ਕਿ ਉਹ ਸੁਲਤਾਨਪੁਰ ਤੋਂ ਸਵਾਰੀਆਂ ਲਾ ਕੇ ਜਲੰਧਰ ਵੱਲ ਜਾ ਰਿਹਾ ਸੀ ਕਿ ਅਚਾਨਕ ਚੁਨਮੁਨ ਚੌਕ ਉੱਤੇ ਇਕ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ।