BSF ਨੇ ਪਾਕਿਸਤਾਨੀ ਘੁਸਪੈਠੀਏ ਨੂੰ 2 ਸਿਮ ਸਮੇਤ ਕੀਤਾ ਗ੍ਰਿਫ਼ਤਾਰ - BSF arrests Pakistani
🎬 Watch Now: Feature Video

ਫਿਰੋਜ਼ਪੁਰ:ਪਿੰਡ ਸਾਮੇ ਕੇ ਤੋਂ ਬੀਐਸਐਫ (BSF) ਨੇ ਇਕ ਪਾਕਿਸਤਾਨੀ ਘੁਸਪੈਠੀਏ (Pakistani infiltrators) ਨੂੰ ਦੋ ਪਾਕਿਸਤਾਨੀ ਸਿਮ ਕਾਰਡ ਸਮੇਤ ਗ੍ਰਿਫ਼ਤਾਰ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਰੁਪਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਬੀਐਸਐਫ ਦੇ ਕੰਪਨੀ ਕਮਾਂਡਰ ਰਿਤੇਸ਼ ਕੁਮਾਰ ਕੰਪਨੀ 2 ਬਟਾਲੀਅਨ ਦੀ ਅਗਵਾਈ ਵਿਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ।ਇਕ ਕੋਲੋਂ ਦੋ ਪਾਕਿਸਤਾਨੀ ਸਿਮ ਕਾਰਡ ,ਇੱਕ ਬਟੂਆ, ਇਕ ਕੈਂਚੀ ਛੋਟੀ, ਦੋ ਕੁੜਤੇ ਪਜਾਮੇ, ਇਕ ਸਲਵਾਰ, ਇੱਕ ਫੂਲਨ ਜੈਕਟ, ਇੱਕ ਟਰੈਕ ਸੂਟ ਅੱਪਰ, ਇੱਕ ਕੈਰੀ ਬੈਗ, ਇੱਕ ਰਜਾਈ, ਇੱਕ ਅਲਮੀਨੀਅਮ ਦੀ ਕਮਾਨ ਬਰਾਮਦ ਹੋਈ ਹੈ। ਜਿਸ ਦੀ ਪਹਿਚਾਣ ਨਜੀਬ ਉੱਲਾ ਖਾਨ ਪੁੱਤਰ ਅਬਦੁੱਲਾ ਖਾਨ ਵਾਸੀ ਮੱਲਾ ਖੇਲ ਕੰਡਵਾਲ ਜ਼ਿਲ੍ਹਾ ਮੀਆਂਵਾਲੀ ਪਾਕਿਸਤਾਨ ਵਜੋਂ ਹੋਈ ਹੈ।