ਕਿਸਾਨਾਂ ਨੇ ਨਹੀਂ ਭਾਜਪਾ ਨੇ ਕੀਤਾ ਲੋਕਤੰਤਰ ਦਾ ਘਾਣ: ਡੱਲੇਵਾਲ - ਵਰਕਰਾਂ ਦੀਆਂ ਡਿਊਟੀਆਂ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਹੋਈ, ਮੀਟਿੰਗ ਵਿੱਚ 22 ਜੁਲਾਈ ਨੂੰ ਸੰਸਦ ਦਾ ਘਿਰਾਓ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਮਾਰਚ ਵੇਲੇ ਗ੍ਰਿਫ਼ਤਾਰੀ ਦੇਣੀਆਂ ਪਈਆਂ, ਤਾਂ ਉਹ ਪਿੱਛੇ ਨਹੀਂ ਹਟਣਗੇ। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਾਉਣਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ਕਿ ਭਾਜਪਾ ਆਗੂਆਂ ਤੇ ਹੋ ਰਹੇ ਹਮਲੇ ਨੂੰ ਭਾਜਪਾ ਆਗੂ ਲੋਕਤੰਤਰ ਦਾ ਘਾਣ ਦੀ ਗੱਲ ਕਹਿ ਰਹੇ ਹਨ। ਪ੍ਰੰਤੂ ਜਦੋਂ ਕਿਸਾਨ ਦਿੱਲੀ ਵੱਲ ਕੂਚ ਕੀਤਾ ਸੀ, ਉਦੋਂ ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਅਤੇ ਵੱਡੇ ਵੱਡੇ ਪੱਥਰ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾਂ ਰਿਹਾ ਸੀ। ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਵੀ ਹੋਏ ਸਨ, ਉਦੋਂ ਭਾਜਪਾ ਵਾਲੇ ਕਿੱਥੇ ਗਏ,ਉਦੋਂ ਲੋਕਤੰਤਰ ਦਾ ਘਾਣ ਨਹੀਂ ਹੋਇਆ ਸੀ।