ਭਾਰਤੀ ਯੁਵਾ ਮੋਰਚਾ ਨੇ ਅੰਮ੍ਰਿਤਸਰ 'ਚ ਸਾਂਸਦ ਰਵਨੀਤ ਬਿੱਟੂ ਦਾ ਸਾੜਿਆ ਪੁਤਲਾ
🎬 Watch Now: Feature Video
ਅੰਮ੍ਰਿਤਸਰ: ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਦਿੱਲੀ ਬਾਰਡਰ 'ਤੇ ਲਾਸ਼ਾਂ ਦੇ ਢੇਰ ਲੱਗ ਜਾਣਗੇ। ਇਸ ਬਿਆਨ ਮਗਰੋਂ ਗੁੱਸੇ 'ਚ ਆਏ ਭਾਰਤੀ ਯੁਵਾ ਮੋਰਚਾ ਦੇ ਕਾਰਜਕਰਤਾ ਨੇ ਅੰਮ੍ਰਿਤਸਰ ਭਾਜਪਾ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਸਾੜਿਆ। ਭਾਰਤੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਅਤੇ ਭਾਜਪਾ ਬੁਲਾਰੇ ਰਾਜੇਸ਼ ਹਨੀ ਨੇ ਕਿਹਾ ਰਵਨੀਤ ਬਿੱਟੂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਬਿਆਨ ਬਾਜ਼ੀਆਂ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਹੀ ਕਿਸਾਨਾਂ ਨਾਲ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਰੱਖ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਬਿਲਾਂ ਦਾ ਕੋਈ ਹੱਲ ਕੱਢਿਆ ਜਾਵੇਗਾ।