ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦਿੱਲੀ ਸੰਘਰਸ਼ ਵਿੱਚ ਔਰਤਾਂ ਲਈ ਇਸ਼ਨਾਨ ਘਰ ਕੀਤੇ ਤਿਆਰ - ਪਿੰਡ ਤਾਮਕੋਟ
🎬 Watch Now: Feature Video
ਮਾਨਸਾ: ਖੇਤੀ ਕਾਨੂੰਨ ਰੱਦ ਕਰਾਉਣ ਦੇ ਸੰਘਰਸ਼ 'ਚ ਹਰ ਵਿਅਕਤੀ ਆਪਣਾ ਯੋਗਦਾਨ ਪਾਉਣ ਵਿੱਚ ਪਿੱਛੇ ਨਹੀਂ ਹੱਟ ਰਿਹਾ। ਇਸੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਵਾਸੀਆਂ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਇਸ਼ਨਾਨ ਘਰ ਤਿਆਰ ਕੀਤੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਪੰਜ ਜਥੇ ਪਹਿਲਾਂ ਹੀ ਦਿੱਲੀ ਜਾ ਚੁੱਕੇ ਹਨ ਅਤੇ ਕੱਲ੍ਹ ਛੇਵਾਂ ਜਥਾ ਇਸ਼ਨਾਨ ਘਰ ਲੈ ਕੇ ਦਿੱਲੀ ਪਹੁੰਚੇਗਾ।