Punjab Assembly Election 2022: ਬਠਿੰਡਾ ਦੇ ਹਲਕਾ ਭੁੱਚੋ ਮੰਡੀ ਦੇ ਲੋਕਾਂ ਨਾਲ ਚੋਣ ਚਰਚਾ - Punjab Assembly Election 2022
🎬 Watch Now: Feature Video
ਬਠਿੰਡਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸੀ ਮਾਹੌਲ ਗਰਮਾਇਆ ਹੈ, ਬਠਿੰਡਾ ਦੇ ਹਲਕਾ ਭੂਚੋ ਮੰਡੀ ਦੇ ਪਿੰਡ ਗਿੱਲਪੱਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਸਿਆਸੀ ਬਦਲਾਅ ਚਾਹੁੰਦੇ ਹਨ। ਕਿਉਂਕਿ ਸਿਆਸੀ ਪਾਰਟੀਆਂ ਦੇ ਆਗੂ ਇੱਕ ਵਾਰ ਵੋਟਾਂ ਲੈ ਕੇ ਮੁੜ ਉਨ੍ਹਾਂ ਦੇ ਦੁੱਖ-ਸੁੱਖ ਦੇ ਸਾਥੀ ਨਹੀਂ ਬਣਦੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿੰਡ ਵਿੱਚ ਜਿੰਨ੍ਹਾਂ ਵੀ ਵਿਕਾਸ ਹੋਇਆ ਹੈ, ਉਹ ਨੈਸ਼ਨਲ ਹਾਈਵੇ ਵਿੱਚ ਜ਼ਮੀਨ ਆਉਣ ਤੋਂ ਬਾਅਦ ਮਿਲੇ ਪੈਸਿਆਂ ਨਾਲ ਹੋਇਆ ਨਾ ਹੀ ਸੂਬਾ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਪਿੰਡ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾਇਆ। ਜਿਸ ਕਾਰਨ ਉਹ ਹੁਣ ਇਸ ਵਾਰ ਕਿਸੇ ਨਵੀਂ ਸਿਆਸੀ ਪਾਰਟੀ ਨੂੰ ਲੈ ਕੇ ਆਉਣਾ ਚਾਹੁੰਦੇ ਹਨ।