ਅਸ਼ਵਨੀ ਸੇਖੜੀ ਨੇ ਹੈਲਥ ਕਾਮਿਆਂ ਨੂੰ ਕੀਤੀ ਅਪੀਲ, ਕਿਹਾ... - Ashwani Sekhri appeals
🎬 Watch Now: Feature Video
ਲੁਧਿਆਣਾ : ਪੰਜਾਬ ਹੈਲਥ ਕਾਰਪੋਰੇਸ਼ਨ (Punjab Health Corporation) ਦੇ ਚੇਅਰਮੈਨ ਅਸ਼ਵਨੀ ਸੇਖੜੀ ਲੁਧਿਆਣਾ ਦੇ ਸਿਵਲ ਹਸਪਤਾਲ (Civil Hospital, Ludhiana) 'ਚ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ (Strike by health workers) ਨੂੰ ਲੈ ਕੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਵੇਵ (third wave of the corona) ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ ਅਤੇ ਧਰਨੇ ਤਾਂ ਚੱਲਦੇ ਰਹਿਣਗੇ ਪਰ ਅਜਿਹੇ ਮੌਕੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੂੰ ਸਹਿਯੋਗ (Support to health department employees) ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਚੰਗਾ ਸਹਿਯੋਗ ਦਿੱਤਾ ਹੈ ਅਤੇ ਹੁਣ ਵੀ ਉਮੀਦ ਰੱਖਦੇ ਨੇ ਕਿ ਉਹ ਆਪਣੇ ਧਰਨੇ ਛੱਡ ਕੇ ਸਿਹਤ ਮਹਿਕਮੇ ਨੂੰ ਸਹਿਯੋਗ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਸਪਤਾਲਾਂ ਦਾ ਜਾਇਜ਼ਾ ਲੈ ਕੇ ਸਿਹਤ ਮਹਿਕਮੇ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।