ਦਿੱਲੀ ਬਾਰਡਰ ‘ਤੇ ਇੱਕ ਹੋਰ ਕਿਸਾਨ ਹੋਇਆ ਸ਼ਹੀਦ - ਦਿੱਲੀ ਬਾਰਡਰ
🎬 Watch Now: Feature Video
ਮਾਨਸਾ: ਜ਼ਿਲ੍ਹੇ ਦੇ ਪਿੰਡ ਰੱਲਾ ਦੇ 60 ਸਾਲਾਂ ਕਿਸਾਨ ਮਹਿੰਦਰ ਸਿੰਘ (Farmer Mahinder Singh) ਦੀ ਟਿਕਰੀ ਬਾਰਡਰ (Tikri Border) ‘ਤੇ ਮੌਤ (Death) ਹੋ ਗਈ। ਮ੍ਰਿਤਕ ਕਿਸਾਨ 3 ਦਿਨ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚਿਆ ਸੀ। ਜਿੱਥੇ ਅਚਾਨਕ ਦਿਲ ਦਾ ਦੌਰਾ (heart attack) ਪੈਣ ਕਾਰਨ ਉਹ ਸ਼ਹਾਦਤ ਪ੍ਰਾਪਤ ਕਰ ਗਏ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ (Government of Punjab) ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਕਿਸਾਨ ਪਹਿਲਾਂ ਵੀ ਕਈ ਵਾਰ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਆਪਣੀ ਹਾਜ਼ਰੀ ਲਗਵਾਉਦਾ ਰਹਿੰਦਾ ਸੀ।