ਅੰਮ੍ਰਿਤਸਰ 'ਚ 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ - 50 ਗ੍ਰਾਮ ਹੈਰੋਇਨ ਬਰਾਮਦ
🎬 Watch Now: Feature Video
ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਨਾਕੇ ਦੌਰਾਨ ਨੌਜਵਾਨ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐਸਐਚਓ ਰਣਜੀਤ ਸਿੰਘ ਨੇ ਦਸਿਆ ਕਿ ਬੀਤੀ ਰਾਤ ਪੁਲਿਸ ਵਲੋਂ ਫਤਿਹ ਸਿੰਘ ਕਲੋਨੀ ਵਿਖੇ ਨਾਕਾ ਲਗਾਇਆ ਗਿਆ ਸੀ, ਜਿਸਦੇ ਚਲਦੇ ਕਰਨ ਨਾਮ ਦਾ ਨੌਜਵਾਨ ਜੋ ਕਿ ਬਿਨਾ ਨੰਬਰ ਦੀ ਐਕਟਿਵਾ ’ਤੇ ਆ ਰਿਹਾ ਸੀ ਪਾਸੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਪੁੱਛਗਿੱਛ ਦੌਰਾਨ ਪਤਾ ਚਲਿਆ ਹੈ ਕਿ ਦੋਸ਼ੀ ਵਰਿਆਮ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਉਸ ’ਤੇ ਪਹਿਲਾ ਵੀ ਦੋ ਮੁਕੱਦਮੇ ਦਰਜ ਹਨ ਤੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।