ਪੰਜਾਬ ਸਰਕਾਰ ਆਪਣਾ ਨਾਦਰਸ਼ਾਹੀ ਫ਼ਰਮਾਨ ਲਵੇ ਵਾਪਸ: ਅਮਨ ਅਰੋੜਾ - covid-19
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6923502-thumbnail-3x2-g.jpg)
ਚੰਡੀਗੜ੍ਹ: ਸੂਬੇ ਭਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 250 ਤੋਂ ਵੀ ਵੱਧ ਚੁੱਕੀ ਹੈ ਤੇ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਅੰਕੜੇ ਹੋਰ ਨਾ ਵਧੇ। ਇਸ ਕਰਕੇ ਸਰਕਾਰ ਆਪਣੇ ਪੱਖ ਤੋਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਕੁਝ ਮਰੀਜ਼ ਅਜਿਹੇ ਵੀ ਨੇ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾ ਰਹੇ ਹਨ। ਦੱਸ ਦਈਏ ਕਿ ਜਲੰਧਰ ਦੀ ਇੱਕ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਨੇ ਕੋਰੋਨਾ ਦੀ ਜੰਗ ਤਾਂ ਜਿੱਤ ਲਈ ਅਤੇ ਹਸਪਤਾਲ ਦਾ ਬਿੱਲ 5 ਲੱਖ ਤੋਂ ਵੱਧ ਦਾ ਬਣਿਆ, ਜਿਸ ਤੋਂ ਬਾਅਦ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ। ਹਾਲਾਂਕਿ ਮੁੱਖ ਮੰਤਰੀ ਵੱਲੋਂ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਆਫਿਸ਼ੀਅਲ ਸਟੇਟਮੇਂਟ ਜਾਰੀ ਕਰ ਦਿੱਤੀ ਕਿ ਜੋ ਆਪਣਾ ਇਲਾਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਰਹੇ ਹਨ, ਉਨ੍ਹਾਂ ਦਾ ਖ਼ਰਚਾ ਸਰਕਾਰ ਨਹੀਂ ਚੁੱਕੇਗੀ। ਇਸ 'ਤੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਦਾ ਨਾਦਰ ਸ਼ਾਹੀਆਂ ਬਿਆਨ ਕਰਾਰ ਦਿੱਤਾ ਗਿਆ ਹੈ।