ਅਕਾਲੀ ਆਗੂ ਦੇ ਭਰਾ ਨੇ ਖੁਦ ਤੇ ਪਤਨੀ ਨੂੰ ਮਾਰੀ ਗੋਲੀ - ਅਕਾਲੀ ਆਗੂ
🎬 Watch Now: Feature Video
ਤਰਨਤਾਰਨ: ਕਸਬਾ ਮਾੜੀਮੇਘਾ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ (Former Sarpanch and senior leader of Shiromani Akali Dal) ਬੱਬੂ ਮਾੜੀਮੇਘਾ ਦੇ ਭਰਾ ਜੈਮਲ ਸਿੰਘ ਨੇ ਆਪਣੇ ਆਪ ਨੂੰ ਅਤੇ ਆਪਣੀ ਨੂੰ ਪਤਨੀ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਜੈਮਲ ਸਿੰਘ ਨੂੰ ਭਿੱਖੀਵਿੰਡ (Bhikhiwind) ਦੇ ਡਾ. ਵਿਜੇ ਧਵਨ ਦੇ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ । ਜਿੱਥੇ ਜੈਮਲ ਸਿੰਘ ਨੂੰ ਕਰੀਬ ਇੱਕ ਘੰਟਾ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਜੈਮਲ ਸਿੰਘ ਦੀ ਮੌਤ (Death) ਹੋ ਗਈ। ਮ੍ਰਿਤਕ ਦੇ ਪੁੱਤਰ ਦੀ ਪਤਨੀ ਹਰਜੀਤ ਕੌਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ (Private hospital) ਵਿੱਚ ਰੈਫਰ ਕੀਤਾ ਗਿਆ ਹੈ।