ਯੂਥ ਅਕਾਲੀ ਦਲ ਦਿੱਲੀ ਧਰਨੇ 'ਚ ਭੇਜੇਗਾ ਲੱਡੂ, ਕਿਹਾ- ਕਿਸਾਨਾਂ ਦੀ ਹੋ ਚੁੱਕੀ ਹੈ ਜਿੱਤ - ਸਮਾਜ ਸੇਵੀ ਸੰਸਥਾਵਾਂ
🎬 Watch Now: Feature Video
ਲੁਧਿਆਣਾ: ਇੱਕ ਪਾਸੇ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨਾਂ ਦੇ ਧਰਨੇ ਦੇ ਲਈ ਜ਼ਰੂਰਤ ਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ, ਉਥੇ ਹੀ ਲੁਧਿਆਣਾ ਤੋਂ ਯੂਥ ਅਕਾਲੀ ਦਲ ਦੀ ਟੀਮ ਵੱਲੋਂ 6 ਕੁਇੰਟਲ ਦੇ ਕਰੀਬ ਲੱਡੂ ਬਣਾਏ ਜਾ ਰਹੇ ਹਨ ਜੋ ਕਿਸਾਨਾਂ ਦੇ ਧਰਨੇ ਵਿੱਚ ਭੇਜੇ ਜਾਣਗੇ। ਯੂਥ ਆਗੂਆਂ ਦਾ ਕਹਿਣਾ ਹੈ ਕਿ ਇਹ ਲੱਡੂ ਕਿਸਾਨਾਂ ਦੀ ਜਿੱਤ ਦਾ ਪ੍ਰਤੀਕ ਹੋਣਗੇ। ਯੂਥ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਤਾਂ ਪਹਿਲਾ ਹੀ ਹੋ ਚੁੱਕੀ ਹੈ, ਇਸ ਕਰ ਕੇ ਕਿਸਾਨਾਂ ਦੇ ਅੰਦੋਲਨ ਵਿੱਚ ਯੂਥ ਅਕਾਲੀ ਦਲ ਵੱਲੋਂ ਵਿਸ਼ੇਸ਼ ਤੌਰ 'ਤੇ ਲੱਡੂ ਤਿਆਰ ਕਰਵਾ ਕੇ ਦਿੱਲੀ ਭੇਜੀ ਜਾ ਰਹੇ ਹਨ।