ਪੰਜਾਬ ਸਰਕਾਰ ਤੇਲ 'ਤੇ ਵੈਟ ਘਟਾਵੇ, ਸੈਂਟਰ ਤੋਂ ਆਪੇ ਘੱਟ ਕਰਵਾ ਲਵਾਂਗੇ: ਅਕਾਲੀ - akali dal protets
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਰੋਜ਼ਾਨਾਂ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਇਲਾਕੇ ਵਿੱਚੋਂ ਗ਼ਰੀਬਾਂ ਦਾ ਨਾਂਅ ਨੀਲੇ ਕਾਰਡਾਂ ਵਿੱਚੋਂ ਕੱਟੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਸਰਕਾਰ ਕੋਲੋਂ ਆਪਣੇ ਕੱਟੇ ਗਏ ਨੀਲੇ ਕਾਰਡ ਵਾਪਸ ਜੋੜਨ ਲਈ ਕਿਹਾ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਸਰਕਾਰ ਨੂੰ ਤੇਲ ਦੇ ਰੇਟਾਂ ਵਿੱਚ ਕਮੀ ਕਰਨ ਦੀ ਗੱਲ ਆਖੀ। ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਤੇਲ ਉੱਤੇ ਵੈਟ ਘਟਾਵੇ ਫਿਰ ਉਹ ਸੈਂਟਰ ਸਰਕਾਰ ਨਾਲ ਖ਼ੁਦ ਗੱਲ ਕਰ ਕੇ ਉੱਥੋਂ ਤੇਲ ਦੇ ਰੇਟ ਘਟਵਾ ਲੈਣਗੇ।