ਕੰਗਣਾ ਰਣੌਤ ਖਿਲਾਫ ਕਰਵਾਈ ਲਈ ਕੋਰਟ ਐਪਲੀਕੈਸ਼ਨ ਦਰਜ
🎬 Watch Now: Feature Video
ਫ਼ਤਿਹਗੜ ਸਾਹਿਬ: ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਅਤੇ ਕਾਰਵਾਈ ਨੂੰ ਲੈ ਕੇ ਕੋਰਟ ਵਿੱਚ ਇੱਕ ਐਪਲੀਕੇਸ਼ਨ ਦਰਜ ਕੀਤੀ ਹੈ। ਇਹ ਐਪਲੀਕੇਸ਼ਨ ਖੇਤੀਬਾੜੀ ਕਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਇੱਕ ਬਜੁਰਗ ਔਰਤ ਨੂੰ ਕੰਗਣਾ ਰਨੌਤ ਵੱਲੋਂ ਟਵੀਟ ਕਰ ਸ਼ਹੀਨ ਬਾਗ ਦੀ ਦਾਦੀ ਕਹੇ ਜਾਣ ਲਈ ਦਰਜ ਕਰਵਾਈ ਗਈ ਹੈ। ਇਸ ਕੇਸ ਸਬੰਧੀ ਕੋਰਟ ਨੇ ਬੱਸੀ ਪਠਾਣਾ ਦੇ ਥਾਣਾ ਮੁਖੀ ਤੋਂ ਸਟੇਟਸ ਰਿਪੋਰਟ ਮੰਗੀ ਹੈ ਅਤੇ 10 ਦਸੰਬਰ ਤੱਕ ਲਈ ਪੇਂਡਿੰਗ ਰੱਖਿਆ ਹੈ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਇਹ ਮੰਗ ਵੱਖ-ਵੱਖ ਧਾਰਾਵਾਂ ਵਿੱਚ ਸ਼ਾਮਿਲ ਹਨ। ਐਡਵੋਕੇਟ ਧਾਰਨੀ ਨੇ ਕੰਗਣਾ ਰਣੌਤ ਨੂੰ ਆਪਣੇ ਕੀਤੇ ਟਵੀਟ ਉੱਤੇ ਮਾਫੀ ਮੰਗਣ ਜਾਂ ਆਪਣਾ ਪੱਖ ਰੱਖਣ ਨੂੰ ਕਿਹਾ ਸੀ।