ਕੋਵਿਡ-19: 67 ਸਾਲਾ ਸਖ਼ਸ਼ ਲਾਵਾਰਿਸ ਦੇਹਾਂ ਦਾ ਕਰ ਰਿਹੈ ਅੰਤਿਮ ਸਸਕਾਰ - ਚੰਡੀਗੜ੍ਹ ਵਿੱਚ ਸਮਾਜ ਸੇਵੀ
🎬 Watch Now: Feature Video
ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਕਈ ਲੋਕ ਇੰਨਾ ਡਰੇ ਹੋਏ ਹਨ ਕਿ ਘਰ ਵਿੱਚ ਹੋਈ ਮੌਤ ਨੂੰ ਵੀ ਹੱਥ ਲਾਉਣ ਤੋਂ ਗੁਰੇਜ਼ ਕਰਦੇ ਹਨ ਉੱਥੇ ਹੀ ਚੰਡੀਗੜ੍ਹ ਵਿੱਚ ਰਹਿਣ ਵਾਲਾ 67 ਸਾਲਾ ਸਖ਼ਸ਼ ਲਾਵਾਰਿਸ ਦੇਹਾਂ ਦਾ ਸਸਕਾਰ ਕਰ ਕੇ ਸਮਾਜ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਦੇ ਦੌਰਾਨ ਉਨ੍ਹਾਂ ਨੇ ਸੜਕਾਂ ਤੇ ਹਸਪਤਾਲਾਂ ਵਿੱਚ ਦਮ ਤੋੜਨ ਵਾਲੇ 9 ਲਾਵਾਰਿਸ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਹੈ। ਚੰਡੀਗੜ੍ਹ ਵਿੱਚ ਲਾਵਾਰਿਸ ਦੇਹਾਂ ਦਾ ਸਸਕਾਰ ਕਰਵਾਉਣ ਲਈ ਪੀਜੀਆਈ, ਸੈਕਟਰ 32 ਤੇ 16 ਹਸਪਤਾਲਾਂ ਵਿੱਚ ਪੁਲਿਸ ਕਰਮੀਆਂ ਦੀ ਜ਼ੁਬਾਨ ਤੇ ਇਕ ਹੀ ਨਾਂਅ ਆਉਂਦਾ ਹੈ ਹਾਲਾਂਕਿ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਥੋੜ੍ਹੀ ਬਹੁਤ ਮਾਲੀ ਮਦਾਦ ਵੀ ਮਿਲਦੀ ਹੈ।