38 ਸਾਲਾ ਔਰਤ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ - ਗੁਰਾਇਆ ਦੇ ਰੁੜਕਾ ਖੁਰਦ
🎬 Watch Now: Feature Video
ਜਲੰਧਰ : ਕਸਬਾ ਗੁਰਾਇਆ ਦੇ ਰੁੜਕਾ ਖੁਰਦ ਵਿਖੇ ਇਕ ਔਰਤ ਨੇ ਆਪਣੇ ਹੀ ਘਰ ਵਿੱਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਦੀ ਪਛਾਣ 38 ਸਾਲਾ ਬਬਲੀ ਵਜੋ ਹੋਈ ਹੈ। ਬਬਲੀ ਦੇ ਘਰ ਵਾਲੇੇ ਬੁੱਧ ਰਾਮ ਨੇ ਦੱਸਿਆ ਹੈ ਕਿ ਉਸ ਦੀ ਘਰਵਾਲੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭਿਜਵਾ ਦਿੱਤਾ ਗਿਆ ਹੈ। ਮੌਕੇ ਤੇ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਦੇ ਘਰਵਾਲੇ ਦੇ ਬਿਆਨ ਦਰਜ ਕਰ ਰਹੇ ਹਨ ਅਤੇ ਮਹਿਲਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ। ਉਸ ਦੀ ਬੇਟੀ ਦਾ ਵਿਆਹ ਹੋ ਚੁੱਕਾ ਹੈ ਅਤੇ ਗਿਆਰਾਂ ਸਾਲਾ ਇਕ ਬੇਟਾ ਹੈ ਅਤੇ ਇਸ ਦਾ ਘਰਵਾਲਾ ਬਿਜਲੀ ਵਿਭਾਗ ਵਿੱਚ ਕਰਮਚਾਰੀ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਤਫਤੀਸ਼ ਵਿੱਚ ਲਿਆਂਦਾ ਜਾਵੇਗਾ।