ਜਲੰਧਰ 'ਚ 24 ਘੰਟਿਆਂ 'ਚ 2 ਹੋਰ ਮਾਮਲੇ, ਗਿਣਤੀ ਪਹੁੰਚੀ 24 ਤੱਕ - ਜਲੰਧਰ ਕੋਰੋਨਾ ਮਾਮਲੇ
🎬 Watch Now: Feature Video
ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਬੀਤੀ ਕੱਲ੍ਹ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 22 ਤੱਕ ਪੁੱਜ ਗਈ ਸੀ। ਹਾਲੇ 24 ਘੰਟੇ ਹੀ ਬੀਤੇ ਹਨ ਕਿ ਜਲੰਧਰ ਵਿੱਚ 2 ਹੋਰ ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਇੱਕ ਮਾਮਲਾ ਜਲੰਧਰ ਦੇ ਰਾਜਾ ਗਾਰਡਨ ਇਲਾਕੇ ਦਾ ਹੈ, ਜਦਕਿ ਦੂਸਰਾ ਜਲੰਧਰ ਦੇ ਲਾਲ ਬਾਜ਼ਾਰ ਇਲਾਕੇ ਦਾ ਹੈ।