ਵੋਟਰਾਂ ਨੇ ਉਮੀਦਵਾਰਾਂ ਲਈ ਲਗਾਏ ਬੈਨਰ, ਪੜ੍ਹੋ ਕੀ ਲਿਖਿਆ - ਉਮੀਦਵਾਰਾਂ ਲਈ ਲਗਾਏ ਬੈਨਰ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਬੈਂਕ ਰੋਡ ਦੁਕਾਨਦਾਰਾਂ ਵੱਲੋਂ ਇਕ ਨਿਵੇਕਲੀ ਪਹਿਲ ਕੀਤੀ ਗਈ। ਜਿਸ ਵਿੱਚ ਬੈਂਕ ਰੋਡ ਤੇ ਦੁਕਾਨਦਾਰਾਂ ਵੱਲੋਂ ਫਲੈਕਸ ਲਗਾ ਕੇ ਲਿਖਿਆ ਕਿ ਜੋ ਬਰਸਾਤ ਦੇ ਪਾਣੀ ਤੋਂ ਨਿਜਾਤ ਦਿਵਾਏਗਾ ਉਸ ਨੂੰ ਵੋਟਾਂ ਪਾ ਕੇ ਸਪੋਰਟ ਕੀਤੀ ਜਾਵੇਗੀ। ਉੱਥੇ ਹੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮੱਸਿਆ ਤਕਰੀਬਨ ਵੀਹ ਪੱਚੀ ਸਾਲ ਤੋਂ ਹੈ। ਹਰ ਵਾਰੀ ਵੋਟਾਂ ਵੇਲੇ ਲੀਡਰ ਸਾਨੂੰ ਸਿਰਫ਼ ਲਾਰੇ ਲਾ ਜਾਂਦੇ ਹਨ। ਕੋਈ ਵੀ ਸਮੱਸਿਆਵਾਂ ਹੱਲ ਨਹੀਂ ਕਰਦਾ ਇਸ ਕਾਰਨ ਅਸੀਂ ਅੱਜ ਮਜ਼ਬੂਰ ਹੋ ਕੇ ਇਹ ਫਲੈਕਸ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪਾਈਪਾਂ ਤਾਂ ਪਾ ਦਿੱਤੀਆਂ ਹਨ। ਪਰ ਪਾਇਪਾਂ ਨੂੰ ਕਿਸੇ ਨਾਲ ਕੁਨੈਕਟ ਨਹੀਂ ਕੀਤਾ। ਜਦੋਂ ਬਰਸਾਤ ਹੁੰਦੀ ਤਾਂ ਇੱਥੇ ਸੱਤ ਸੱਤ ਦਿਨ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ। ਜੇਕਰ ਇਸ ਵਾਰ ਵੀ ਕਿਸੇ ਲੀਡਰ ਨੇ ਸਾਨੂੰ ਲਾਰਿਆਂ ਵਿੱਚ ਰੱਖਿਆ ਤਾਂ ਅਸੀਂ ਮਜਬੂਰਨ ਆਪਣੇ ਪੈਸੇ ਲਾ ਕੇ ਹੱਲ ਕੱਢ ਲਵਾਗੇ।
Last Updated : Feb 3, 2023, 8:16 PM IST