ਬਟਾਲਾ 'ਚ ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ ; ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ, ਲਾਵਾਰਿਸ ਪਈ ਮਿਲੀ ਲਾਸ਼ - latest news btala
🎬 Watch Now: Feature Video
Published : Dec 28, 2023, 1:16 PM IST
ਗੁਰਦਾਸਪੁਰ : ਬੇਸ਼ੱਕ ਨਸ਼ੇ 'ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਜੁਟੀ ਹੋਈ ਹੈ। ਪਰ, ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਲਵਾਰਿਸ ਲਾਸ਼ ਇੱਕ ਗਰਾਉਂਡ ਵਿੱਚੋਂ ਬਰਾਮਦ ਹੋਈ। ਇਸ ਦਾ ਪਤਾ ਉਸ ਵੇਲੇ ਚੱਲਿਆ, ਜਦੋਂ ਮੌਕੇ 'ਤੇ ਕੁਝ ਸਥਾਨਕ ਲੋਕ ਘੁੰਮ ਰਹੇ ਸਨ ਅਤੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਉੱਥੇ ਦੇਖਿਆ। ਪ੍ਰਤੱਖਦਰਸ਼ੀਆਂ ਮੁਤਾਬਿਕ ਨੌਜਵਾਨ ਦੇ ਬਾਂਹ ਉੱਤੇ ਟੀਕਾ ਲੱਗਿਆ ਹੋਇਆ ਸੀ ਅਤੇ ਉਸ ਦੇ ਕੋਲ ਨਸ਼ੀਲੇ ਪਦਾਰਥ ਵੀ ਪਏ ਹੋਏ ਸਨ। ਲਾਸ਼ ਨੂੰ ਦੇਖਦਿਆਂ ਹੀ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ, ਪਰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਉੱਥੇ ਹੀ ਮੌਕੇ 'ਤੇ ਲਾਸ਼ ਦੇਖਣ ਵਾਲੇ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਨੌਜਵਾਨ ਲਗਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਹਨ। ਪੁਲਿਸ ਨੇ ਇਸ ਜਗ੍ਹਾ ਉੱਤੇ ਛਾਪੇਮਾਰੀ ਕੀਤੀ ਹੈ, ਪਰ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਹੀਂ ਆਉਂਦੇ।