ਪੀਆਰਟੀਸੀ ਕਰਮਚਾਰੀਆਂ ਨੇ ਬਠਿੰਡਾ ਦਾ ਬੱਸ ਸਟੈਂਡ ਕੀਤਾ ਜਾਮ, ਸਾਹਮਣੇ ਆਇਆ ਇਹ ਵੱਡਾ ਕਾਰਨ - PRTC employees Protest
🎬 Watch Now: Feature Video
Published : Jan 11, 2024, 5:12 PM IST
ਬਠਿੰਡਾ: ਪੀਆਰਟੀਸੀ ਕਪੂਰਥਲਾ ਡੀਪੂ ਦੇ ਡਰਾਈਵਰ ਦੀ ਲੁੱਟ ਅਤੇ ਕਤਲ ਤੋਂ ਬਾਅਦ ਪੀਆਰਟੀਸੀ ਕਰਮਚਾਰੀ ਯੂਨੀਅਨ ਵਿੱਚ ਵੱਡਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ ਅਤੇ ਇਸ ਮੌਕੇ ਉਹਨਾਂ ਵੱਲੋਂ ਪੀਆਰਟੀਸੀ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੀਆਰਟੀਸੀ ਦਾ ਡਰਾਈਵਰ ਜੋ ਆਪਣੀ ਡਿਊਟੀ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ, ਉਸ ਦੀ ਲੁੱਟ ਕਰਨ ਉਪਰੰਤ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਰੋਸ ਵਜੋਂ ਅੱਜ ਬੱਸ ਸਟੈਂਡ ਜਾਮ ਕਰਨਾ ਪਿਆ ਹੈ।