ਸਤਲੁਜ ਦਰਿਆ 'ਚ ਮਾਈਨਿੰਗ ਪੈ ਗਈ ਸੀ ਭਾਰੀ, ਅੱਧੀ ਰਾਤ ਨੂੰ ਦਰਿਆ 'ਚ ਵਧੇ ਪਾਣੀ ਕਾਰਨ ਫਸੇ ਦਰਜਨ ਦੇ ਕਰੀਬ ਲੋਕ - ਨਾਜਾਇਜ਼ ਮਾਈਨਿੰਗ
🎬 Watch Now: Feature Video
Published : Nov 21, 2023, 5:19 PM IST
ਮੋਗਾ ਦੇ ਹਲਕਾ ਧਰਮਕੋਟ ਸਤਲੁਜ ਦਰਿਆ 'ਚ ਮਾਈਨਿੰਗ ਕਰਨੀ ਕੁਝ ਲੋਕਾਂ ਨੂੰ ਉਸ ਸਮੇਂ ਭਾਰੀ ਪੈ ਚੱਲੀ ਸੀ, ਜਦੋਂ ਅੱਧੀ ਰਾਤ ਨੂੰ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ। ਜਿਸ ਕਾਰਨ 11 ਦੇ ਕਰੀਬ ਵਿਅਕਤੀ ਅਤੇ 9 ਟਰੱਕ ਸਤਲੁਜ ਦਰਿਆ ਦੇ ਪਾਣੀ 'ਚ ਫਸ ਗਏ। ਜਿਸ ਤੋਂ ਬਾਅਦ ਉਨ੍ਹਾਂ ਵਲੋਂ 112 ਨੰਬਰ 'ਤੇ ਫੋਨ ਕਰਕੇ ਮਦਦ ਮੰਗੀ ਗਈ, ਜਿੰਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਇਸ ਸਬੰਧੀ ਕੈਮਰੇ ਸਾਹਮਣੇ ਨਾ ਬੋਲਦਿਆਂ ਥਾਣਾ ਕਮਾਲਕੇ ਦੇ ਮੁਨਸ਼ੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੇ ਸਤਲੁਜ 'ਚ ਫਸੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਗੋਤਾਖੋਰਾਂ ਨੂੰ ਨਾਲ ਲੈਕੇ ਗਏ। ਜਿੰਨ੍ਹਾਂ ਵਲੋਂ ਕਰੀਬ ਚਾਰ ਤੋਂ ਪੰਜ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਉਕਤ ਸਾਰੇ ਵਿਅਕਤੀਆਂ ਤੋਂ ਪੁੱਛਗਿਛ ਕਰ ਰਹੀ ਹੈ।