ਪੰਜਾਬ ਸਰਕਾਰ ਦੀ ਅੱਜ ਕਿਸਾਨ ਜਥੇਬੰਦੀਆ ਨਾਲ ਅਹਿਮ ਮੀਟਿੰਗ - Amritsar news update
🎬 Watch Now: Feature Video
ਅੰਮ੍ਰਿਤਸਰ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਵਲੋ ਮੀਡੀਆ ਨਾਲ ਸੰਬੋਧਿਤ ਕਰਦਿਆ ਦੱਸਿਆ ਕਿ ਅੱਜ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਅਹਿਮ ਮੀਟਿੰਗ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਬਿਆਨ ਹਨ ਕਿ ਧਰਨੇ ਪ੍ਰਦਰਸ਼ਨ ਨਾਲ ਪੰਜਾਬ ਵਿਚ ਨਿਵੇਸ਼ ਕੱਟ ਹੁੰਦਾ ਦੇ ਵਿਰੋਧ ਵਿਚ 14 ਥਾਂ 'ਤੇ ਡੀਸੀ ਦਫ਼ਤਰਾਂ ਦਾ ਕਿਸਾਨ ਜਥੇਬੰਦੀਆ ਵਲੋ 12 ਤੋ 4 ਵੱਜੇ ਤੱਕ ਘਿਰਾਓ ਕੀਤਾ ਜਾਵੇਗਾ ਕਿਉਕਿ ਮੁੱਖ ਮੰਤਰੀ ਨੂੰ ਨਿਵੇਸ਼ ਘੱਟਣ ਸੰਬਧੀ ਸਾਡੇ ਧਰਨਾ ਪ੍ਰਦਰਸ਼ਨ ਤਾਂ ਦਿੱਖਦੇ, ਪਰ ਜੋ ਸਾਡੀਆਂ ਮੰਗਾਂ ਹਨ ਕਿ ਪੰਜਾਬ ਵਿਚ ਨਸ਼ਾ ਮੁਕਤੀ, ਕਿਸਾਨਾਂ ਦੇ ਮੁਆਵਜੇ ਅਤੇ ਲਖੀਮਪੁਰ ਖੀਰੀ ਦੇ ਕਾਤਲ 'ਤੇ ਪਰਚਾ ਹੋਣ ਤੋਂ ਬਾਅਦ ਵੀ ਗ੍ਰਿਰਫ਼ਤਾਰੀ ਨਾ ਹੋਣਾ ਦਿਖਾਈ ਨਹੀ ਦਿੰਦਾ। ਉਨ੍ਹਾਂ ਕਿਹਾ ਕਿ ਅੱਜ ਅਸੀ ਪੰਜਾਬ ਸਰਕਾਰ ਦੀ ਮੀਟਿੰਗ ਲਈ ਜਾ ਰਹੇ ਹਾਂ ਅਤੇ ਸਾਰੇ ਮੁੱਦੇ ਗੰਭੀਰਤਾ ਨਾਲ ਸਰਕਾਰ ਨਾਲ ਵਿਚਾਰੇ ਜਾਣਗੇ।
Last Updated : Feb 3, 2023, 8:35 PM IST