ਮੁਹਾਲੀ ਦੇ ਇੰਡਸਟਰੀਅਲ ਇਲਾਕੇ ਪਾੜ ਪੈਣ ਕਰਕੇ ਧਸੀ ਪਾਰਕਿੰਗ, ਕਈ ਵਾਹਨਾਂ ਨੂੰ ਨੁਕਸਾਨ - ਮੋਟਰਸਾਈਕਲ ਅਤੇ ਕਾਰਾਂ ਹੇਠਾਂ ਡਿੱਗੇ
🎬 Watch Now: Feature Video

ਮੁਹਾਲੀ: ਬੁੱਧਵਾਰ ਨੂੰ ਮੋਹਾਲੀ ਦੇ ਸੈਕਟਰ 83 ਇੰਡਸਟਰੀਅਲ ਏਰੀਆ 'ਚ ਇੱਕ ਬਿਲਡਿੰਗ ਦੇ ਕੋਲ ਪਾਰਕਿੰਗ ਏਰੀਆ ਦਾ ਕੁਝ ਹਿੱਸਾ ਕਈ ਫੁੱਟ ਤੱਕ ਡਿੱਗ ਗਿਆ, ਜਿਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਆਲੇ-ਦੁਆਲੇ ਦੇ ਲੋਕਾਂ ਵਿੱਚ ਹਲਚਲ ਮਚ ਗਈ। ਸੂਚਨਾ ਤੋਂ ਬਾਅਦ ਐਸਡੀਐਮ ਸਰਵਜੀਤ ਕੌਰ, ਡੀਐਸਪੀ ਹਰਸਿਮਰਨਜੀਤ ਸਿੰਘ ਬੱਲ ਅਤੇ ਇਲਾਕਾ ਐਸਐਚਓ ਪੁਲਿਸ ਟੀਮ ਨਾਲ ਪੁੱਜੇ। ਡੀਐੱਸਪੀ ਨੇ ਦੱਸਿਆ ਕਿ ਸੈਕਟਰ 83 ਦੇ ਸਨਅਤੀ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਨਾਲ ਲੱਗਦੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਪਾੜ ਪੈ ਗਿਆ। ਇਸ ਦੌਰਾਨ 10 ਦੇ ਕਰੀਬ ਮੋਟਰਸਾਈਕਲ ਅਤੇ ਕਾਰਾਂ ਹੇਠਾਂ ਡਿੱਗ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਸੀਸੀਟੀਵੀ ਨੂੰ ਜ਼ਰੂਰ ਖੰਗਾਲਿਆ ਜਾ ਰਿਹਾ । ਉਨ੍ਹਾਂ ਕਿਹਾ ਹਾਦਸੇ ਦੌਰਾਨ ਕਈ ਵਾਹਨਾਂ ਦਾ ਜ਼ਰੂਰ ਨੁਕਸਾਨ ਹੋਇਆ ਹੈ।