ਇਹ ਖਾਸ ਕਾਰ ਜੋ 27 ਸੂਬਿਆਂ ਦੇ ਬੱਚਿਆਂ ਨੂੰ ਕਲਾ ਨਾਲ ਜੋੜੇਗੀ
🎬 Watch Now: Feature Video
ਮੋਗਾ ਇੰਡੀਅਨ ਕ੍ਰਿਏਟਿਵ ਯੂਨਿਟੀ Indian Creative Unity ਅਤੇ ਸੂਦ ਚੈਰਿਟੀ ਫਾਊਂਡੇਸ਼ਨ Sood Charity Foundation ਮਾਲਵਿਕਾ ਸੂਦ ਦੇ ਸਹਿਯੋਗ ਨਾਲ ਮੋਗਾ ਸ਼ਹਿਰ ਤੋਂ ਇਕ ਗੱਡੀ ਜਿਸ ਦੇ ਉੱਪਰ ਚਿੱਤਰਕਾਰੀ ਕੀਤੀ ਹੋਈ ਹੈ ਜੋ ਮੋਗਾ ਸ਼ਹਿਰ ਤੋਂ 15 ਨਵੰਬਰ ਨੂੰ ਚੱਲੇਗੀ। ਇਸ ਦੇ ਨਾਲ ਹੀ ਇਹ ਗੱਡੀ 27 ਸੂਬਿਆਂ ਅਤੇ 3 ਕੇਂਦਰ ਸ਼ਾਸਤਰ ਪ੍ਰਦੇਸ਼ਾਂ ਤੱਕ ਪਹੁੰਚੇਗੀ। ਜਿਸ ਵਿੱਚ 100 ਤੋਂ ਜ਼ਿਆਦਾ ਕਲਾ ਭਵਨ ਅਤੇ ਭਾਰਤੀ ਕਲਾ ਦੇ ਪਿਛੋਕੜ ਨਾਲ ਜੁੜੀਆਂ ਥਾਵਾਂ ਉਤੇ ਪਹੁੰਚ ਕੇ ਬੱਚਿਆਂ ਨੂੰ ਕਲਾ ਸਿਖਾਏਗੀ। ਭਾਰਤੀ ਕਲਾ ਦੇ ਪਿਛੋਕੜ ਤੋਂ ਜਾਣੂ ਕਰਵਾਇਆ ਜਾਵੇਗਾ। ਇਹ ਯਾਤਰਾ ਲਗਭਗ 15000 ਕਿਲੋਮੀਟਰ ਲੰਬੀ ਹੋਵੇਗੀ। 45 ਦਿਨਾਂ ਦੀ ਇਸ ਯਾਤਰਾ ਵਿਚ ਸੂਦ ਚੈਰਿਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸੋਨੂੰ ਸੂਦ ਅਤੇ ਮਾਲਵਿਕਾ ਸੂਦ Sonu Sood and Malvika Sood ਇਸ ਪੂਰੇ ਸਫਰ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਡਾ ਬਲਵਿੰਦਰ ਸਿੰਘ ਦੀ ਇਸ ਕਲਾ ਤੋਂ ਪ੍ਰਭਾਵਿਤ ਹੋ ਕੇ ਉਹ 7 ਸਾਲਾਂ ਤੋਂ ਬੱਚਿਆਂ ਨੂੰ ਮੁਫਤ ਕਲਾ ਦੀ ਸਿੱਖਿਆ ਦੇ ਰਹੇ ਹਨ ਅਤੇ ਵੱਖ ਵੱਖ ਰਾਜ ਸਰਕਾਰਾਂ ਅਤੇ ਲੋਕਾਂ ਵੱਲੋਂ 29 ਪੁਰਸਕਾਰਾਂ ਅਤੇ 9 ਵਿਸ਼ਵ ਰਿਕਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
Last Updated : Feb 3, 2023, 8:31 PM IST