Minister Slaps To Bodyguard: ਗੁਲਦਸਤਾ ਦੇਣ 'ਚ ਦੇਰੀ ਹੋਈ, ਤਾਂ ਮੰਤਰੀ ਨੇ ਗਾਰਡ ਦੇ ਮਾਰਿਆ ਥੱਪੜ, ਦੇਖੋ ਵੀਡੀਓ - Mahmood Ali slaps bodyguard over delayed bouquet
🎬 Watch Now: Feature Video


Published : Oct 6, 2023, 9:42 PM IST
ਤੇਲੰਗਾਨਾ ਦੀ ਰਾਜਨੀਤੀ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਤੇਲੰਗਾਨਾ ਰਾਜ ਦੇ ਗ੍ਰਹਿ ਮੰਤਰੀ ਮਹਿਮੂਦ ਅਲੀ ਲਈ ਸਬਰ ਗੁਆਉਣਾ ਅਤੇ ਆਪਣੇ ਨਿੱਜੀ ਸੁਰੱਖਿਆ ਗਾਰਡ (Slap To Bodyguard) ਨੂੰ ਥੱਪੜ ਮਾਰਨਾ ਮਹਿੰਗਾ ਸਾਬਿਤ ਹੋਇਆ। ਹੁਣ ਉਹ ਇਸ ਐਕਸ਼ਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ, ਮਹਿਮੂਦ ਅਲੀ ਨੇ ਮੰਤਰੀ ਤਲਸਾਨੀ ਸ਼੍ਰੀਨਿਵਾਸ ਯਾਦਵ ਦੇ ਨਾਲ ਮਿਲ ਕੇ ਸਰਕਾਰੀ ਹਾਈ ਸਕੂਲ, ਡੀਕੇ ਰੋਡ, ਅਮੀਰਪੇਟ ਡਿਵੀਜ਼ਨ, ਹੈਦਰਾਬਾਦ ਵਿੱਚ ਸਰਕਾਰ ਦੀ (Telangana Home Minister Mahmood Ali) ਤਰਫੋਂ ਨਾਸ਼ਤਾ ਪ੍ਰੋਗਰਾਮ ਯਾਨੀ ਮੁੱਖ ਮੰਤਰੀ ਨਾਸ਼ਤਾ ਯੋਜਨਾ ਸ਼ੁਰੂ ਕੀਤੀ, ਜਿਸ ਲਈ ਇੱਥੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਤਰੀ ਤਲਸਾਨੀ ਸ਼੍ਰੀਨਿਵਾਸ ਯਾਦਵ ਨੂੰ ਵਧਾਈ ਦੇਣ ਲਈ ਗੁਲਦਸਤਾ ਮੰਗਿਆ, ਪਰ ਉਨ੍ਹਾਂ ਦਾ ਗੰਨਮੈਨ ਉਨ੍ਹਾਂ ਦੇ ਇਸ਼ਾਰੇ ਨੂੰ ਸਮਝ ਨਾ ਸਕਿਆ। ਜਦੋਂ ਤੱਕ ਗੰਨਮੈਨ ਉਨ੍ਹਾਂ ਦੀ ਗੱਲ ਸਮਝਣ ਲਈ ਉਨ੍ਹਾਂ ਦੇ ਨੇੜੇ ਗਿਆ, ਤਾਂ ਮੰਤਰੀ ਨੇ ਗਾਰਡ ਨੂੰ ਥੱਪੜ ਮਾਰ ਦਿੱਤਾ। ਮਹਿਮੂਦ ਅਲੀ ਦੀ ਇਸ ਹਰਕਤ 'ਤੇ ਸ੍ਰੀਨਿਵਾਸ ਯਾਦਵ ਨੇ ਉਸ ਨੂੰ ਰੋਕਿਆ ਅਤੇ ਸਮਝਾਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਹਰਕਤ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।