Heroin recovered from prisoner: ਛੁੱਟੀ ਕੱਟ ਕੇ ਵਾਪਿਸ ਜੇਲ੍ਹ ਪਰਤੇ ਕੈਦੀ ਤੋਂ ਹੈਰੋਇਨ ਬਰਾਮਦ, ਗੁਪਤ ਅੰਗ 'ਚ ਲੁਕਾਈ ਸੀ ਹੈਰੋਇਨ - 180 grams of heroin recovered
🎬 Watch Now: Feature Video
Published : Oct 6, 2023, 7:19 PM IST
ਫਰੀਦਕੋਟ ਦੀ ਜੇਲ੍ਹ (Faridkot jail) ਅੰਦਰ 20 ਸਾਲ ਦੀ ਸਜ਼ਾ ਭੁਗਤ ਰਹੇ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਕੈਦੀ ਮਨਦੀਪ ਸਿੰਘ ਦੇ ਗੁਪਤ ਅੰਗ ਵਿੱਚੋਂ 180 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਜੇਲ੍ਹ ਵਿੱਚੋਂ ਛੁੱਟੀ ਕੱਟਣ ਲਈ ਘਰ ਗਿਆ ਸੀ ਅਤੇ ਘਰ ਤੋਂ ਪਰਤਣ ਸਮੇਂ ਜਦੋਂ ਜੇਲ੍ਹ ਅੰਦਰ ਦਾਖਿਲ ਹੋਣ ਤੋਂ ਪਹਿਲਾਂ ਚੈਕਿੰਗ ਕੀਤੀ ਗਈ ਤਾਂ ਕੈਦੀ ਵੱਲੋਂ ਗੁਪਤ ਅੰਗ ਵਿੱਚ ਲੁਕੋਈ ਗਈ ਹੈਰੋਇਨ (Heroin recovered hidden in private parts) ਬਰਾਮਦ ਹੋਈ। ਕੈਦੀ ਨੇ ਦੱਸਿਆ ਕਿ ਜੇਲ੍ਹ ਬੰਦ ਇੱਕ ਹੋਰ ਮੁਲਜ਼ਮ ਲਈ ਉਹ ਹੈਰੋਇਨ ਲੈਕੇ ਆਇਆ ਸੀ। ਪੁਲਿਸ ਨੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਿਸ ਨੂੰ ਕੈਦੀ ਹੈਰੋਇਨ ਲੈਕੇ ਆਇਆ ਉਸ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।