ਕਾਰ ਦੀ ਗ਼ਲਤ ਪਾਰਕਿੰਗ ਨੂੰ ਲੈਕੇ ਪੁਲਿਸ ਤੇ ਕਾਰ ਮਾਲਕ ਵਿਚਾਲੇ ਬਹਿਸ, ਦਿੱਤੀ MLA ਦੀ ਧੌਂਸ ! - Amritsar news
🎬 Watch Now: Feature Video
ਨਵੇ ਸਾਲ ਨੂੰ ਲੈ ਕੇ ਜਿੱਥੇ ਅੰਮ੍ਰਿਤਸਰ ਪੁਲਿਸ ਵਲੋਂ ਸ਼ਹਿਰ ਦੇ ਚੱਪੇ ਚੱਪੇ ਉੱਤੇ ਮੁਸਤੈਦੀ ਕੀਤੀ ਗਈ। ਉੱਥੇ ਹੀ ਅੰਮ੍ਰਿਤਸਰ ਦੇ ਲਾਰੇਂਸ ਰੋਡ ਉਪਰ ਟ੍ਰੈਫਿਕ ਸਮੱਸਿਆ ਦੇ ਚੱਲਦੇ ਗ਼ਲਤ ਪਾਰਕ ਕੀਤੀ ਕਾਰ ਮਾਲਿਕ ਨੂੰ ਜਦੋਂ (Amritsar Police Do Action on Wrong parking) ਪੁਲਿਸ ਅਧਿਕਾਰੀਆ ਵਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਕਤ ਵਿਅਕਤੀ ਵਲੋਂ ਐਮਐਲਏ ਦੀ ਤੋਂਸ ਦਿਖਾਈ ਗਈ। ਐਮਐਲਏ ਨਾਲ ਗੱਲ ਕਰਵਾਉਣ ਦੀ ਗੱਲ ਕੀਤੀ, ਪਰ ਜਦੋਂ ਤੱਕ ਐਮਐਲਏ ਸਾਬ ਫੋਨ ਚੁੱਕਦੇ ਉਦੋਂ ਤੱਕ ਪੁਲਿਸ ਦੇ ਆਲਾ ਅਧਿਕਾਰੀਆ ਵਲੋਂ ਉਸ ਦੀ ਕਾਰ ਟੌਅ ਕਰ ਚੁੱਕ ਦਿਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਏਸੀਪੀ ਤ੍ਰਿਪਤਾ ਸੂਦ ਨੇ ਦੱਸਿਆ ਕਿ (Wrong parking done by person in Amritsar) ਅਸੀ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਤਿਆਰ ਬਰ ਤਿਆਰ ਡਿਊਟੀ ਨਿਭਾ ਰਹੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀ ਵਰਤੀ ਜਾ ਰਹੀ। ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਉਧਰ ਜਦੋਂ ਕਾਰ ਮਾਲਿਕ ਨਾਲ ਗੱਲ ਕੀਤੀ ਤਾਂ ਉਹ ਆਪਣੇ ਐਮਐਲਏ ਦੇ ਰਸੁਖ ਦਿਖਾਉਂਦੇ ਦਿਖਾਈ ਦਿੱਤੇ।
Last Updated : Feb 3, 2023, 8:38 PM IST